27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

'ਆਪ' ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਰੈਲੀਆਂ ਮਹਿਜ ਇਕ ਡਰਾਮਾ- ਬਲਰਾਜ ਸਿੰਘ, ਧਰਮਜੋਤ ਸਿੰਘ

Ad Position 21
No active advertisement
ਅਜੀਤ ਡੈਸਕ 24-02-2026
ਕਿਲ੍ਹਾ ਲਾਲ ਸਿੰਘ, 23 ਫਰਵਰੀ (ਬਲਬੀਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਇਹ ਇਕ ਡਰਾਮਾ ਹੈ, ਕਿਉਂਕਿ ਪੰਜਾਬ ਅੰਦਰ ਜਦ ਤੋਂ ਇਹ ਸਰਕਾਰ ਬਣੀ ਹੈ, ਨਸ਼ਿਆਂ ਦਾ ਹੜ੍ਹ ਆ ਗਿਆ ਹੈ | ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਪਰ ਇਹ ਸਰਕਾਰ ਆਪਣੀ ਵਾਹ-ਵਾਹ ਖੱਟਣ ਲਈ ਝੂਠੀਆਂ ਰੈਲੀਆਂ ਕਰ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਾ. ਸਰਪੰਚ ਬਲਰਾਜ ਸਿੰਘ ਕਾਹਲੋਂ ਭਾਗੋਵਾਲ ਤੇ ਧਰਮਜੋਤ ਸਿੰਘ ਕਾਹਲੋਂ ਸਾ. ਡਾਇਰੈਕਟਰ ਮਾਰਕਿਟ ਕਮੇਟੀ ਬਟਾਲਾ ਨੇ ਸਾ. ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੀਤਾ | ਇਸ ਮੌਕੇ ਧਰਮਜੋਤ ਸਿੰਘ ਕਾਹਲੋਂ, ਸਾ. ਸਰਪੰਚ ਦਿਲਰਾਜ ਸਿੰਘ, ਸੁਖਜਿੰਦਰ ਸਿੰਘ ਪੰਚ, ਕਬੱਡੀ ਖਿਡਾਰੀ ਝਿਰਮਲ ਸਿੰਘ ਪ੍ਰਭ, ਸੂਬੇਦਾਰ ਅਜੈਬ ਸਿੰਘ, ਸਾ. ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੁਖਤਾਰ ਸਿੰਘ, ਵਿੱਕੀ ਕਾਹਲੋਂ ਜੇ.ਸੀ.ਬੀ. ਵਾਲੇ, ਨਿਸ਼ੂ ਚੌਧਰੀ, ਸੁੱਖ ਕਾਹਲੋਂ, ਪੰਚ ਜਸਪਾਲ ਸਿੰਘ ਮਰੂਤੀ, ਜਸਜੀਤ ਸਿੰਘ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸੈਮੀਨਾਰ ਅਗਲੀ ਖ਼ਬਰ ਸ਼ਿਵ ਜਾਗਰਣ ਕਮੇਟੀ ਬਰਿਆਰ ਵਲੋਂ ਮਹਾਂਮਾਈ ਦਾ ਜਾਗਰਨ ਕਰਵਾਇਆ
Ad Position 24