27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵਲੋਂ ਚੱਲ ਰਹੀ ਸ੍ਰੀ ਕਿ੍ਸ਼ਨ ਕਥਾ ਸਮਾਪਤ

Ad Position 21
No active advertisement
ਅਜੀਤ ਡੈਸਕ 24-02-2026
ਬਟਾਲਾ, 23 ਫਰਵਰੀ (ਸਤਿੰਦਰ ਸਿੰਘ)-ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵਲੋਂ ਬਟਾਲਾ ਸ਼ਹਿਰ ਦੇ ਸ਼ੀਤਲਾ ਮਾਤਾ ਮੰਦਰ ਸਮਾਧ ਰੋਡ ਵਿਖੇ ਚੱਲ ਰਹੀ ਸ਼੍ਰੀਕਿ੍ਸ਼ਨ ਕਥਾ ਦੇ ਅੰਤਿਮ ਦਿਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਸੁਸ਼ਰੀ ਸੌਮਿਆ ਭਾਰਤੀ ਨੇ ਸ਼੍ਰੀਕਿ੍ਸ਼ਨ ਤੇ ਰੁਕਮਣੀ ਜੀ ਦੇ ਵਿਵਾਹ ਪ੍ਰਸੰਗ ਨੂੰ ਬਹੁਤ ਹੀ ਰੁਚਿਕਰ ਢੰਗ ਨਾਲ ਪੇਸ਼ ਕੀਤਾ | ਉਨ੍ਹਾਂ ਦੱਸਿਆ ਕਿ ਮਨੁੱਖ ਜੀਵਨ ਸ਼੍ਰੀਕਿ੍ਸ਼ਨ ਅਤੇ ਰੁਕਮਣੀ ਦੇ ਮਿਲਾਪ ਦਾ ਇਕ ਦੁਰਲੱਭ ਮੌਕਾ ਹੈ | ਸ਼੍ਰੀਕਿ੍ਸ਼ਨ ਭਾਵ ਪਰਮਾਤਮਾ ਤੇ ਰੁਕਮਣੀ ਅਰਥਾਤ ਆਤਮਾ ਹੈ, ਪਰ ਅੱਜ ਦਾ ਮਨੁੱਖ ਆਪਣੇ ਇਸ ਅਸਲ ਲਕਸ਼ ਤੋਂ ਅਨਜਾਣ ਹੈ | ਮਨਨਸ਼ੀਲ ਜੀਵ ਹੋਣ ਦੇ ਬਾਵਜੂਦ ਵੀ ਉਹ ਉਸ ਤੱਤ 'ਤੇ ਵਿਚਾਰ ਨਹੀਂ ਕਰਦਾ, ਜਿਸ 'ਤੇ ਮਨਨ ਕਰਕੇ ਉਸ ਨੂੰ ਜੀਵਨ ਦਾ ਅਸਲੀ ਮਕਸਦ ਮਿਲ ਸਕਦਾ ਹੈ, ਕਿਉਂਕਿ ਰੁਕਮਣੀ ਜੀ ਵੀ ਪ੍ਰਭੂ ਤੋਂ ਜਦੋਂ ਤੱਕ ਦੂਰ ਰਹੀ, ਉਹ ਦੁਖੀ ਤੇ ਅਸ਼ਾਂਤ ਰਹੀ, ਪਰ ਜਿਵੇਂ ਹੀ ਉਨ੍ਹਾਂ ਨੇ ਪੰਡਿਤ ਜੀ ਨੂੰ ਭੇਜ ਕੇ ਕਿ੍ਸ਼ਨ ਜੀ ਅੱਗੇ ਅਰਦਾਸ ਕੀਤੀ ਕਿ ਉਹ ਆ ਕੇ ਉਨ੍ਹਾਂ ਨੂੰ ਸਵੀਕਾਰ ਕਰਨ | ਕਥਾ ਦੌਰਾਨ ਭਜਨਾਂ ਦੇ ਸਰਵਣ ਨਾਲ ਹਾਜ਼ਰ ਸ਼ਰਧਾਲੂਆਂ ਨੇ ਭਰਪੂਰ ਆਨੰਦ ਮਾਣਿਆ | ਇਸ ਮੌਕੇ ਸਵਾਮੀ ਬਲਰਾਮਜੀ, ਸਵਾਮੀ ਸੁਖਦੇਵਾਨੰਦ, ਸਵਾਮੀ ਧਰਮਜੀ, ਸਾਧਵੀ ਰੁਕਮਣੀ ਭਾਰਤੀ, ਸਾਧਵੀ ਕੰਵਲ ਭਾਰਤੀ, ਵਿਧਾਇਕ ਸ਼ੈਰੀ ਕਲਸੀ, ਚੇਅਰਮੈਨ ਰਮਨ ਬਹਿਲ, ਚੇਅਰਮੈਨ ਯਸ਼ਪਾਲ ਚੌਹਾਨ, ਦੀਪਕ ਅਗਰਵਾਲ, ਬੁੱਧਕ ਅਗਗਰ, ਚੇਅਰਮੈਨ ਬੁੱਧਕ ਅਗਰਵਾਲ, ਗੌਰਵ ਅਗਰਵਾਲ, ਅਸ਼ੋਕ ਅਗਰਵਾਲ, ਰਾਜੀਵ ਖੋਸਲਾ, ਰਾਜੀਵ ਖੁੱਲਰ, ਅਵਤਾਰ ਸੋਢੀ, ਦੀਪੂ ਜੈਨ, ਪਵਨ ਸ਼ਰਮਾ, ਨਰੇਸ਼ ਭਨੋਟ, ਹਰਪਾਲ ਸਿੰਘ, ਰਾਕੇਸ਼ ਸ਼ਰਮਾ, ਰਣਜੀਤ ਸਿੰਘ, ਅਨਿਲ ਸ਼ਰਮਾ, ਰਾਜੀਵ ਕਾਲੀਆ, ਹਰੀਸ਼ ਮਹਾਜਨ, ਸ਼ਿਵਮ ਗੰਭੀਰ, ਰਾਜੇਸ਼ ਸਹਿਦੇਵ, ਸੰਦੀਪ ਸਿੰਘ ਭਾਰਦਵਾਜ, ਸੰਦੀਪ ਸਿੰਘ ਭਨੋਟ, ਸੰਜੇ ਸ਼ਰਮਾ, ਸੰਜੇ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਕਰਨਜੀਤ ਨੇ ਕਾਮਨਵੈਲਥ ਖੇਡਾਂ ਦੀ ਟਿਕਟ ਪੱਕੀ ਕੀਤੀ <br/> ਅਗਲੀ ਖ਼ਬਰ ਬਾਬਾ ਬੋਹੜ ਦਾਸ ਜੀ ਦੇ ਜਨਮ ਦਿਹਾੜੇ 'ਤੇ ਗੁਰਦੁਆਰਾ ਭੰਡਾਰਾ ਸਾਹਿਬ ਵਿਖੇ ਡਾਕਟਰ ਕੇ.ਜੇ. ਸਿੰਘ ਨਤਮਸਤਕ ਹੋਏ
Ad Position 24