ਘੁਮਾਣ, 23 ਫਰਵਰੀ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇਤਿਹਾਸਕ ਕਸਬਾ ਘੁਮਾਣ ਵਿਖੇ ਬਾਬਾ ਨਾਮਦੇਵ ਜੀ ਦੇ ਅਨਿਨ ਸੇਵਕ ਬਾਬਾ ਬੋਹੜ ਦਾਸ ਜੀ ਦੇ ਜਨਮ ਦਿਹਾੜੇ ਤੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਭੰਡਾਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਨ੍ਹਾਂ ਸਮਾਗਮਾਂ 'ਚ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਡਾ. ਕੇ.ਜੇ. ਸਿੰਘ ਆਪਣੀ ਟੀਮ ਸਮੇਤ ਗੁਰੂ ਘਰ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਡਾ. ਕਮਲਜੀਤ ਸਿੰਘ ਕੇ.ਜੇ. ਸਾਬਕਾ ਅਬਜ਼ਰਵਰ ਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ 'ਚ ਸਾਨੂੰ ਸਭ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲ ਕੇ ਹਮੇਸ਼ਾ ਇਕ-ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਡਾ. ਕੇ.ਜੇ. ਸਿੰਘ ਨੇ ਸਮੁੱਚੀ ਗੁਰਦੁਆਰਾ ਭੰਡਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਕੁੱਕੂ ਵਲੋਂ ਡਾਕਟਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਗੁਰਦੀਪ ਸਿੰਘ ਘੁਮਾਣ, ਬੀਬੀ ਅਮਰਜੀਤ ਕੌਰ ਘੁਮਾਣ, ਬੀਬੀ ਕਸ਼ਮੀਰ ਕੌਰ ਘੁਮਾਣ, ਕਾਮਰੇਡ ਹਰਦੀਪ ਸਿੰਘ ਪੰਡੌਰੀ, ਦਲਜੀਤ ਸਿੰਘ ਬੱਬੂ ਆਦਿ ਸੰਗਤਾਂ ਹਾਜ਼ਰ ਸਨ |