ਕਲਾਨੌਰ, 23 ਫਰਵਰੀ (ਪੁਰੇਵਾਲ)-ਸਥਾਨਕ ਕਸਬੇ ਦੀ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ 'ਚ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਤੇ ਸਮੂਹ ਸਟਾਫ਼, ਵਿਦਿਆਰਥੀਆਂ ਦੇ ਸਹਿਯੋਗ ਨਾਲ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਧਿਆਪਕਾਂ ਤੇ ਬੱਚਿਆਂ ਵਲੋਂ ਸਮੂਹਿਕ ਰੂਪ 'ਚ ਸ੍ਰ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ | ਉਪਰੰਤ ਭਾਈ ਗੁਰਮੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਭਾਈ ਗੁਰਮੀਤ ਸਿੰਘ ਵਲੋਂ ਸਿੱਖਾਂ ਦੇ ਧਾਰਮਿਕ ਸਥਾਨ 'ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ' ਨੂੰ ਮਸੰਦ ਨਰੈਣ ਦਾਸ ਤੋਂ ਆਜ਼ਾਦ ਕਰਵਾਉਣ ਲਈ ਆਪਣੇ ਜਥੇ ਸਮੇਤ ਭਾਈ ਲੱਛਮਣ ਸਿੰਘ ਧਾਰੋਵਾਲੀ ਜੀ ਦੀ ਹੋਈ ਸ਼ਹਾਦਤ ਦੇ ਇਤਿਹਾਸਕ ਪ੍ਰਸੰਗਾਂ ਨੂੰ ਵਿਦਿਆਰਥੀਆਂ ਨਾਲ ਸਾਂਝਿਆਂ ਕੀਤਾ | ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਸ਼ਹੀਦ ਲਛਮਣ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਿਦਿਆਰਥੀਆਂ ਨੂੰ ਧਾਰਮਿਕ ਨੈਤਿਕ ਕਦਰਾਂ-ਕੀਮਤਾਂ ਅਪਨਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਕਿਸਾਨ ਆਗੂ ਸਰਬਜੀਤ ਸਿੰਘ ਚਾਹਲ, ਸਰਪੰਚ ਹਰਜੀਤ ਸਿੰਘ ਗੁਰਾਇਆ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਸਰਪੰਚ ਮਹਿਕਪ੍ਰੀਤ ਸਿੰਘ ਬਾਜਵਾ, ਸਰਪੰਚ ਜਤਿੰਦਰ ਕੁਮਾਰ ਗੋਰਾ, ਸਰਪੰਚ ਮਨਦੀਪ ਸਿੰਘ ਬੁਲਾਰੀਆ, ਭਾਈ ਕੁਲਦੀਪ ਸਿੰਘ, ਭਾਈ ਦਲਵਿੰਦਰ ਸਿੰਘ ਬਿੱਟੂ, ਭਾਈ ਜਤਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਖਾਲਸਾ, ਲਲਿਤ ਸ਼ਰਮਾ, ਸਰਪੰਚ ਗੁਰਪ੍ਰੀਤ ਸਿੰਘ ਖੁਸ਼ੀਪੁਰ, ਮਲਕੀਤ ਸਿੰਘ ਬਾਜਵਾ, ਤੇਜਬੀਰ ਸਿੰਘ ਹੁੰਦਲ, ਰਜਿੰਦਰ ਸਿੰਘ ਕਾਜੀਪੁਰ, ਮੁਖਵਿੰਦਰਜੀਤ ਸਿੰਘ, ਧਰਮ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ |