ਗੁਰਦਾਸਪੁਰ, 23 ਫਰਵਰੀ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਹੇਠ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 25 ਫਰਵਰੀ ਨੂੰ ਰੁਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਡੀ.ਸੀ ਦਫ਼ਤਰ ਕੰਪਲੈਕਸ ਕਮਰਾ ਨੰ: 217 ਬਲਾਕ-ਬੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲੱਗੇਗਾ | ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਨੇ ਦੱਸਿਆਂ ਕਿ ਇਸ ਕੈਂਪ ਵਿਚ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਵਲੋਂ ਹੈਪਰ, ਟੈਕਸ਼ੀਅਨ, ਵੈਲਡਰ, ਡੀਜ਼ਲ ਮਕੈਨਿਕ, ਮੋਟਰ ਮਕੈਨਿਕ, ਫਿਟਰ, ਟਰਨਰ, ਜੈਸਪਰ ਮਕੈਨਿਕ ਤੇ ਬਾਕੀ ਮਕੈਨੀਕਲ ਟਰੇਡਰਜ਼ ਦੀਆਂ ਅਸਾਮੀਆਂ ਲਈ ਲੜਕਿਆਂ ਦੀ ਭਰਤੀ ਕੀਤੀ ਜਾਵੇਗੀ, ਜਿਸ ਲਈ ਵਿੱਦਿਅਕ ਯੋਗਤਾ ਬਾਰ੍ਹਵੀਂ ਤੇ ਆਈ.ਟੀ.ਆਈ ਹੋਵੇਗੀ | ਉਨ੍ਹਾਂ ਦੱਸਿਆ ਕਿ ਦੂਨ ਇੰਟਰਨੈਸ਼ਨਲ ਸਕੂਲ, ਕੈਂਬਰਿਜ ਇੰਟਰਨੈਸ਼ਨਲ ਸਕੂਲ ਤੇ ਸ੍ਰੀ ਗੁਰੂ ਹਰਕਿ੍ਸ਼ਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਲੋਂ ਪੀ.ਜੀ.ਟੀ, ਪੀ.ਆਰ.ਟੀ, ਟੀ.ਜੀ.ਟੀ, ਐਨ.ਟੀ.ਟੀ, ਈ.ਟੀ.ਟੀ, ਕਿੰਡਰਗਾਰਟਨ, ਆਰਟ ਐਂਡ ਕਰਾਫ਼ਟ, ਪ੍ਰੀ ਪ੍ਰਾਇਮਰੀ, ਪ੍ਰਾਇਮਰੀ, ਸਪੋਰਟਸ ਅਧਿਆਪਕ, ਫਿਜ਼ੀਕਲ ਇੰਸਟਰਕਟਰ, ਰਿਸੈੱਪਸ਼ਨਿਸਟ, ਕੰਪਿਊਟਰ ਟੀਚਰ ਤੇ ਲੇਖਾਕਾਰ ਲਈ ਇੰਟਰਵਿਊ ਲਈ ਜਾਵੇਗੀ | ਇਸ ਤੋਂ ਇਲਾਵਾ ਦੀ ਵਲਡ ਪਲੈਨਟ ਵਲੋਂ ਵਰਕ ਫਰੋਮ ਹੋਮ ਲਈ ਲੜਕੇ ਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ, ਜਿਸ ਲਈ ਯੋਗਤਾ ਬਾਰ੍ਹਵੀਂ ਹੋਵੇਗੀ | ਵੱਖ-ਵੱਖ ਸਕੂਲਾਂ ਦੀਆਂ ਪੋਸਟਾਂ ਅਪਲਾਈ ਕਰਨ ਲਈ ਘੱਟੋ-ਘੱਟ ਯੋਗਤਾ ਗੈ੍ਰਜੂੲੈਸ਼ਨ, ਪੋਸਟ ਗੈ੍ਰਜੂੲੈਸ਼ਨ, ਬੀ.ਐੱਡ ਤੇ ਬਾਕੀ ਲਾਜ਼ਮੀ ਯੋਗਤਾ ਹੋਵੇਗੀ | ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਵਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਚੜ੍ਹ ਕੇ ਰੁਜ਼ਗਾਰ ਕੈਂਪ 'ਚ ਹਿੱਸਾ ਲੈਣ ਤੇ ਆਪਣੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਿਰ ਪਹੁੰਚਣ |