26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਏ.ਟੀ.ਐਮ. ਮਸ਼ੀਨਾਂ 'ਚੋਂ ਕੈਸ਼ ਨਾ ਨਿਕਲਣ ਕਾਰਨ ਲੋਕ ਹੋ ਰਹੇ ਖੱਜਲ ਖ਼ੁਆਰ <br/>

Ad Position 21
No active advertisement
ਅਜੀਤ ਡੈਸਕ 07-03-2026
ਪਠਾਨਕੋਟ, 6 ਮਾਰਚ (ਸੁਮਿਤ)- ਸ਼ਹਿਰ ਵਿਚ ਪਿਛਲੇ ਕੁਝ ਘੰਟਿਆਂ ਤੋਂ ਬੈਂਕਿੰਗ ਸੇਵਾਵਾਂ ਨੂੰ ਲੈ ਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰਕੇ ਸਟੇਟ ਬੈਂਕ ਆਫ ਇੰਡੀਆ ਦੀਆਂ ਏ.ਟੀ.ਐਮ. ਮਸ਼ੀਨਾਂ ਵਿਚੋਂ ਕੈਸ਼ ਨਾ ਨਿਕਲਣ ਕਾਰਨ ਲੋਕ ਖੱਜਲ-ਖੁਆਰ ਹੋ ਰਹੇ ਹਨ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੀਆਂ ਐਸ.ਬੀ.ਆਈ. ਸਮੇਤ ਹੋਰ ਬੈਂਕਾਂ ਦੀਆਂ ਏ.ਟੀ.ਐਮ. ਮਸ਼ੀਨਾਂ ਵਿਚੋਂ ਪੈਸੇ ਕੱਢਣ ਦੀ ਸੇਵਾ ਅਚਾਨਕ ਬੰਦ ਹੋ ਗਈ, ਜਿਸ ਕਾਰਨ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਘਰ ਮੁੜਨਾ ਪਿਆ | ਜਾਣਕਾਰੀ ਅਨੁਸਾਰ ਕਈ ਲੋਕ ਸਵੇਰੇ ਤੋਂ ਹੀ ਪੈਸੇ ਕੱਢਣ ਲਈ ਏ.ਟੀ.ਐਮ. ਮਸ਼ੀਨਾਂ 'ਤੇ ਪਹੁੰਚ ਰਹੇ ਸਨ, ਪਰ ਮਸ਼ੀਨਾਂ ਵਿਚੋਂ ਕੈਸ਼ ਨਾ ਨਿਕਲਣ ਕਰਕੇ ਉਨ੍ਹਾਂ ਨੂੰ ਮੁੜਨਾ ਪਿਆ | ਕੁਝ ਲੋਕ ਪੈਸੇ ਕੱਢਵਾਉਣ ਲਈ ਸ਼ਹਿਰ ਦੇ ਸ਼ਾਹਪੁਰ ਰੋਡ 'ਤੇ ਸਥਿਤ ਐਸ.ਬੀ.ਆਈ. ਦੀ ਸ਼ਾਖਾ ਵਿਚ ਵੀ ਪਹੁੰਚੇ ਪਰ ਉੱਥੇ ਵੀ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ | ਬੈਂਕ ਵਿਚ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਇਸ ਸਮੇਂ ਬੈਕ-ਐਂਡ ਤਕਨੀਕੀ ਸਮੱਸਿਆ ਕਾਰਨ ਕੈਸ਼ ਦੀ ਸਪਲਾਈ ਨਹੀਂ ਹੋ ਰਹੀ, ਜਿਸ ਕਰਕੇ ਏ.ਟੀ.ਐਮ. ਮਸ਼ੀਨਾਂ ਵਿਚ ਪੈਸਾ ਉਪਲੱਬਧ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਜਿਵੇਂ ਹੀ ਸਿਸਟਮ ਠੀਕ ਹੋਵੇਗਾ ਅਤੇ ਕੈਸ਼ ਦੀ ਸਪਲਾਈ ਆਵੇਗੀ, ਤੁਰੰਤ ਏ.ਟੀ.ਐਮ. ਸੇਵਾਵਾਂ ਨੂੰ ਦੁਬਾਰਾ ਚਾਲੂ ਕਰ ਦਿੱਤਾ ਜਾਵੇਗਾ | ਇਸ ਦੌਰਾਨ ਲੋਕਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਤੁਰੰਤ ਪੈਸਿਆਂ ਦੀ ਲੋੜ ਪੈਂਦੀ ਹੈ, ਉਦੋਂ ਹੀ ਏ.ਟੀ.ਐਮ. ਮਸ਼ੀਨਾਂ ਵਿਚ ਕੈਸ਼ ਖ਼ਤਮ ਹੋ ਜਾਂਦਾ ਹੈ ਜਾਂ ਤਕਨੀਕੀ ਖ਼ਰਾਬੀ ਆ ਜਾਂਦੀ ਹੈ | ਉਨ੍ਹਾਂ ਬੈਂਕ ਪ੍ਰਬੰਧਨ ਤੋਂ ਮੰਗ ਕੀਤੀ ਕਿ ਏ.ਟੀ.ਐਮ. ਮਸ਼ੀਨਾਂ ਵਿਚ ਕੈਸ਼ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ | ਫ਼ਿਲਹਾਲ ਸ਼ਹਿਰ ਦੇ ਕਈ ਏ.ਟੀ.ਐਮ ਕੇਂਦਰਾਂ 'ਤੇ ਕੈਸ਼ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਬੈਂਕ ਪ੍ਰਬੰਧਨ ਵਲੋਂ ਸਮੱਸਿਆ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਵਿਖੇ ਮੁਲਾਜ਼ਮਾਂ ਵਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ 14 ਨੂੰ ਲਗਾਈ ਜਾਵੇਗੀ ਰਾਸ਼ਟਰੀ ਲੋਕ ਅਦਾਲਤ- ਸੈਸ਼ਨ ਜੱਜ <br/>
Ad Position 24