20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੋਲੀਟੈਕਨਿਕ ਕਾਲਜਿਜ਼ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀ ਨਵੀਂ ਇਕਾਈ ਦੀ ਚੋਣ

Ad Position 21
No active advertisement
ਅਜੀਤ ਡੈਸਕ 09-03-2026
ਬਟਾਲਾ, 8 ਮਾਰਚ (ਸਤਿੰਦਰ ਸਿੰਘ)- ਪੰਜਾਬ ਦੇ ਸਰਕਾਰੀ ਪੋਲੀਟੈਕਨਿਕ ਕਾਲਜਾਂ ਨਾਲ ਸੰਬੰਧਿਤ ਪੋਲੀਟੈਕਨਿਕ ਕਾਲਜਿਜ਼ ਗਜਟਿਡ ਟੀਚਰਜ਼ ਐਸੋਸੀਏਸਨ (ਪੀ.ਸੀ.ਜੀ.ਟੀ.ਏ.) ਦੀ ਨਵੀਂ ਇਕਾਈ ਦੀ ਚੋਣ ਲਈ ਅੱਜ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ ਬਡਬਰ ਜ਼ਿਲ੍ਹਾ ਬਰਨਾਲਾ ਵਿਖੇ ਮਹੱਤਵਪੂਰਨ ਮੀਟਿੰਗ ਕੀਤੀ ਗਈ | ਇਸ ਸਬੰਧੀ ਨਵੇਂ ਚੁਣੇ ਗਏ ਵਿੱਤ ਸਕੱਤਰ ਜਗਦੀਪ ਸਿੰਘ ਬਟਾਲਾ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਡੈਲੀਗੇਟ ਵਲੋਂ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਐਸੋਸੀਏਸ਼ਨ ਦੀ ਨਵੀਂ ਸੂਬਾਈ ਬਾਡੀ ਦੀ ਚੋਣ ਕੀਤੀ ਗਈ ਜਿਸ ਵਿਚ ਇੰਜੀ. ਜਸਵੀਰ ਸਿੰਘ ਗਿੱਲ (ਬਡਬਰ) ਨੂੰ ਸੂਬਾ ਪ੍ਰਧਾਨ, ਖੁਸ਼ਪ੍ਰੀਤ ਸਿੰਘ (ਬਡਬਰ) ਨੂੰ ਜਨਰਲ ਸਕੱਤਰ, ਗੁਰਬਖਸ਼ੀਸ ਸਿੰਘ (ਖੂਨੀਮਾਜਰਾ) ਨੂੰ ਸੀਨੀਅਰ ਮੀਤ ਪ੍ਰਧਾਨ, ਬਿਕਰਮਜੀਤ ਸਿੰਘ (ਦੀਨਾਨਗਰ) ਤੇ ਸੁਰਿੰਦਰ ਸਿੰਘ (ਜਲੰਧਰ) ਨੂੰ ਮੀਤ ਪ੍ਰਧਾਨ, ਜਗਦੀਪ ਸਿੰਘ (ਬਟਾਲਾ) ਨੂੰ ਵਿੱਤ ਸਕੱਤਰ, ਗਗਨਦੀਪ ਸਿੰਘ (ਬਠਿੰਡਾ) ਨੂੰ ਪ੍ਰੈੱਸ ਸਕੱਤਰ, ਧਰਮਿੰਦਰ ਸਿੰਘ ਚੀਮਾ (ਪਟਿਆਲਾ) ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ | ਕਿ੍ਸ਼ਨ ਸਿੰਘ (ਬਡਬਰ) ਤੇ ਪੰਕਜ ਚਾਵਲਾ (ਹੁਸ਼ਿਆਰਪੁਰ) ਨੂੰ ਸਲਾਹਕਾਰ ਵਜੋਂ ਚੁਣਿਆ ਗਿਆ | ਮੀਟਿੰਗ ਦੌਰਾਨ ਐਗਜ਼ੈਕਟਿਵ ਮੈਂਬਰਾਂ ਦੇ ਨਾਲ-ਨਾਲ ਸੂਬਾ ਪੱਧਰ 'ਤੇ ਜ਼ੋਨਲ ਸਕੱਤਰਾਂ ਦੀ ਚੋਣ ਵੀ ਕੀਤੀ ਗਈ | ਪਟਿਆਲਾ ਜ਼ੋਨ ਲਈ ਮੁਕੁਲ ਮਿੱਤਲ (ਪਟਿਆਲਾ) ਤੇ ਅਮਨਦੀਪ ਕੌਰ (ਖੂਨੀਮਾਜਰਾ), ਬਠਿੰਡਾ ਜ਼ੋਨ ਲਈ ਬੇਅੰਤ ਸਿੰਘ (ਫਿਰੋਜ਼ਪੁਰ), ਸੁਖਵੀਰ ਕੌਰ (ਕੋਟਕਪੁਰਾ) ਤੇ ਜਸਵਿੰਦਰ ਕੌਰ (ਫਿਰੋਜ਼ਪੁਰ) ਚੁਣੇ ਗਏ | ਜਲੰਧਰ ਜ਼ੋਨ ਲਈ ਲਖਵੀਰ ਸਿੰਘ (ਲੁਧਿਆਣਾ) ਤੇ ਨੀਲਮ ਠਾਕੁਰ (ਜਲੰਧਰ) ਨੂੰ ਜ਼ਿੰਮੇਵਾਰੀ ਸੌਪੀ ਗਈ ਜਦਕਿ ਅੰਮਿ੍ਤਸਰ ਜ਼ੋਨ ਲਈ ਸੁਮਿਤਰਵੀਰ ਸਿੰਘ (ਅੰਮਿ੍ਤਸਰ) ਤੇ ਹਰਪ੍ਰੀਤ ਕੌਰ (ਭੀਖੀਵਿੰਡ) ਨੂੰ ਚੁਣਿਆ ਗਿਆ | ਅਧਿਆਪਕਾਂ ਦੇ ਹੱਕਾਂ ਲਈ ਇਕਜੁਟ ਹੋ ਕੇ ਕੰਮ ਕਰਨ ਦਾ ਫੈਸਲਾ ਚੋਣ ਪ੍ਰਕਿਰਿਆ ਸਮਾਪਤ ਹੋਣ ਉਪਰੰਤ ਨਵੀਂ ਚੁਣੀ ਗਈ ਟੀਮ ਵਲੋਂ ਮੀਟਿੰਗ ਵਿਚ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਨਵੀਂ ਬਾਡੀ ਨੇ ਅਧਿਆਪਕਾਂ ਨਾਲ ਸੰਬੰਧਿਤ ਵਿਭਾਗੀ ਮਸਲਿਆਂ ਅਤੇ ਮੰਗਾਂ ਨੂੰ ਹੱਲ ਕਰਵਾਉਣ ਲਈ ਦਿ੍ੜ੍ਹਤਾ ਨਾਲ ਕੰਮ ਕਰਨ ਦਾ ਸੰਕਲਪ ਵੀ ਦੁਹਰਾਇਆ |
Ad Position 22
No active advertisement
ਪਿਛਲੀ ਖ਼ਬਰ 'ਖੇਡਾਂ ਬਾਬਾ ਕਾਰ ਜੀ ਦੀਆਂ' ਤਿਆਰੀਆਂ ਮੁਕੰਮਲ, 10 ਨੂੰ ਹੋਣਗੇ ਕਬੱਡੀ ਮੁਕਾਬਲੇ : ਸੰਤ ਮਹਿਲ ਸਿੰਘ ਅਗਲੀ ਖ਼ਬਰ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਲੋਕਾਂ ਨੂੰ ਧੋਖਾ ਦੇਣ ਵਾਲਾ ਬਜਟ ਪੇਸ਼ ਕੀਤਾ: ਸ਼ਾਹਬਾਦ
Ad Position 24