ਕਲਾਨੌਰ, 8 ਮਾਰਚ (ਪੁਰੇਵਾਲ)- ਸੰਤ ਪ੍ਰਤਾਪ ਸਿੰਘ (ਬਾਬਾ ਕਾਰ ਜੀ) ਤੇ ਬਾਬਾ ਕੰਧਾਰਾ ਸਿੰਘ ਦੀ ਯਾਦ 'ਚ 10 ਤੇ 11 ਮਾਰਚ ਨੂੰ ਕ੍ਰਮਵਾਰ ਖੇਡ ਮੇਲਾ ਤੇ ਧਾਰਮਿਕ ਸਮਾਗਮ ਗੁਰਦੁਆਰਾ ਬਾਬਾ ਕਾਰ ਜੀ ਦੇ ਮੁੱਖ ਪ੍ਰਬੰਧਕ ਸੰਤ ਮਹਿਲ ਸਿੰਘ ਦੇ ਪ੍ਰਬੰਧਾਂ ਹੇਠ ਕਰਵਾਇਆ ਜਾ ਰਿਹਾ ਹੈ | ਸੰਤ ਮਹਿਲ ਸਿੰਘ ਨੇ ਦੱਸਿਆ ਕਿ 10 ਮਾਰਚ ਨੂੰ ਬਾਬਾ ਕਾਰ ਜੀ ਸਟੇਡੀਅਮ ਵਿਖੇ ਨਾਮਵਰ ਤੇ ਅੰਤਰਰਾਸ਼ਟਰੀ ਪੱਧਰ 'ਤੇ ਧਾਕ ਜਮਾਉਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ | ਸੰਤ ਮਹਿਲ ਸਿੰਘ ਨੇ ਦੱਸਿਆ ਕਿ 11 ਮਾਰਚ ਨੂੰ ਗੁਰਦੁਆਰਾ ਬਾਬਾ ਕਾਰ ਜੀ ਵਿਖੇ ਸਾਲਾਨਾ ਧਾਰਮਿਕ ਸਮਾਗਮ 'ਚ ਅਖੰਡ ਪਾਠ ਦੀ ਸੰਪੂਰਨਤਾ ਦੀ ਅਰਦਾਸ ਉਪਰੰਤ ਗੁਰੂ ਘਰ ਦੇ ਕੀਰਤਨੀਏ, ਕਥਾਵਾਚਕ ਤੇ ਢਾਡੀ, ਕਵੀਸ਼ਰਾਂ 'ਚ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ, ਪੰਥ ਪ੍ਰਸਿੱਧ ਕਵੀਸ਼ਰ ਸੁਲੱਖਣ ਸਿੰਘ ਰਿਆੜ ਤੋਂ ਇਲਾਵਾ ਬਲਬੀਰ ਸਿੰਘ ਪਾਰਸ ਦਾ ਢਾਡੀ ਜਥਾ ਗੁਰ ਇਤਿਹਾਸ ਦੀ ਸਾਂਝ ਪਾਉਣ ਲਈ ਪਹੁੰਚਣਗੇ | ਉਨ੍ਹਾਂ ਖੇਡ ਮੇਲੇ ਤੇ ਗੁਰਮਤਿ ਸਮਾਗਮ 'ਚ ਸ਼ਿਰਕਤ ਕਰਨ ਲਈ ਅਪੀਲ ਕੀਤੀ | ਇਸ ਮੌਕੇ ਬਾਬਾ ਸੰਤੋਖ ਸਿੰਘ, ਵਾਹਿਗੁਰੂਪਾਲ ਸਿੰਘ, ਭਗਵਾਨ ਸਿੰਘ ਬਾਜਵਾ, ਨਿਸ਼ਾਵਰ ਸਿੰਘ ਢੀਂਡਸਾ, ਚਰਨਜੀਤ ਸਿੰਘ ਢੀਂਡਸਾ, ਅਜੇਪਾਲ ਸਿੰਘ ਢੀਂਡਸਾ, ਡਾ. ਗੁਰਪਾਲ ਸਿੰਘ, ਕਰਨੈਲ ਸਿੰਘ, ਚਰਨਜੀਤ ਸਿੰਘ, ਸਤਵੰਤ ਸਿੰਘ ਰਸੂਲਪੁਰ, ਜਤਿੰਦਰਪਾਲ ਸਿੰਘ ਵੜੈਚ, ਕੁਲਵੰਤ ਸਿੰਘ, ਹਰਜੀਤ ਸਿੰਘ, ਭਾਈ ਗੁਰਦੇਵ ਸਿੰਘ, ਹਰਪਾਲ ਸਿੰਘ, ਨਰਿੰਦਰ ਸਿੰਘ, ਸਤਿਨਾਮ ਸਿੰਘ, ਕੋਮਲਪ੍ਰੀਤ ਸਿੰਘ, ਜਤਿੰਦਰ ਸਿੰਘ ਖੈਹਿਰਾ, ਸੁਖਵਿੰਦਰ ਸਿੰਘ ਬਰਕਤਪੁਰ, ਗੁਰਦੀਪ ਸਿੰਘ ਸਿੰਘੋਕੇ, ਰਮੇਸ਼ ਕਲਾਨੌਰ, ਸਤਨਾਮ ਸਿੰਘ ਕੜਾਕਾ, ਬਖਸ਼ੀਸ਼ ਡੇਅਰੀਵਾਲ, ਲਖਵਿੰਦਰ ਸਿੰਘ, ਪਰਮਜੀਤ ਸਿੰਘ, ਹਰਵੰਤ ਸਿੰਘ, ਅਮਰਦੀਪ ਸਿੰਘ ਵੜੈਚ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ |