ਧਾਰੀਵਾਲ, 9 ਮਾਰਚ (ਸਵਰਨ ਸਿੰਘ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਓ ਦੇਣ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਲਾਲੀਪੋਪ ਹੀ ਦਿੱਤੇ ਹਨ | ਇਸ ਗੱਲ ਦਾ ਪ੍ਰਗਟਾਵਾ ਸਾਬਕਾ ਉੱਪ ਚੇਅਰਮੈਨ ਪੰਜਾਬ ਵਜ਼ੀਰ ਸਿੰਘ ਲਾਲੀ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਧੋਖੇ ਵਿਚ ਰੱਖਿਆ ਜਾ ਰਿਹਾ ਹੈ ਤੇ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਭਾਰੀ ਕੀਤੀ ਜਾ ਰਹੀ ਹੈ, ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਘਾਤਕ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਦੀ ਵਧੇਰੇ ਪੋਲ ਖੋਲ੍ਹੀ ਹੈ ਪਰ ਪੰਜਾਬ ਅੰਦਰ 'ਆਪ' ਸਰਕਾਰ ਦੇ ਮੰਤਰੀ ਦਿੱਲੀ ਦੇ ਇਸ਼ਾਰੇ 'ਤੇ ਨੱਚਣ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ | ਇਸ ਮੌਕੇ ਦਫ਼ਤਰੀ ਇੰਚਾਰਜ ਵਿਜੇ ਸੱਚਦੇਵਾ, ਨਰਿੰਦਰ ਸਿੰਘ ਸਾਬਾ ਸੁਜਾਨਪੁਰ, ਧਨਵੰਤ ਸਿੰਘ, ਲਵ ਦੀਪੇਵਾਲ ਆਦਿ ਹਾਜ਼ਰ ਸਨ |