27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕਿ੍ਕਟ ਐਸੋਸੀਏਸ਼ਨ ਅੰਡਰ-19 ਲੜਕਿਆਂ ਦੇ ਕਿ੍ਕਟ ਟਰਾਇਲ ਕਰਵਾਏਗੀ - ਮੁੱਖ ਕੋਚ ਇੰਦਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 10-03-2026
ਪਠਾਨਕੋਟ, 9 ਮਾਰਚ (ਸੰਧੂ)- ਕਿ੍ਕਟ ਐਸੋਸੀਏਸ਼ਨ ਪਠਾਨਕੋਟ 14 ਮਾਰਚ ਨੂੰ ਪਠਾਨਕੋਟ ਦੇ ਕੁਠੇੜ ਕਿ੍ਕਟ ਮੈਦਾਨ ਵਿਖੇ ਅੰਡਰ-19 ਲੜਕਿਆਂ ਦੇ ਕਿ੍ਕਟ ਟਰਾਇਲ ਕਰਵਾਏਗੀ | ਇਨ੍ਹਾਂ ਟਰਾਇਲਾਂ ਦਾ ਉਦੇਸ਼ ਹੋਣਹਾਰ ਖਿਡਾਰੀਆਂ ਦੀ ਪਹਿਚਾਣ ਕਰਨਾ ਹੈ ਜੋ ਆਉਣ ਵਾਲੇ ਕਿ੍ਕਟ ਟੂਰਨਾਮੈਂਟਾਂ ਤੇ ਮੁਕਾਬਲਿਆਂ ਵਿਚ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਸਕਦੇ ਹਨ | ਕਿ੍ਕਟ ਐਸੋਸੀਏਸ਼ਨ ਪਠਾਨਕੋਟ ਦੇ ਸਕੱਤਰ ਸੰਨੀ ਮਹਾਜਨ, ਸੰਯੁਕਤ ਸਕੱਤਰ ਪ੍ਰਸ਼ਾਂਤ ਸ਼ਰਮਾ ਤੇ ਮੁੱਖ ਕੋਚ ਇੰਦਰਜੀਤ ਸਿੰਘ ਨੇ ਕਿਹਾ ਕਿ ਖਿਡਾਰੀ ਸਵੇਰੇ 10:00 ਵਜੇ ਤੱਕ ਮੈਦਾਨ ਵਿਚ ਰਿਪੋਰਟ ਕਰਨ ਤੇ ਚਿੱਟੀ ਕਿ੍ਕਟ ਵਰਦੀ ਵਿਚ ਕਿ੍ਕਟ ਕਿੱਟ ਲੈ ਕੇ ਆਉਣ | ਭਾਗੀਦਾਰ ਤਸਦੀਕ ਲਈ ਆਪਣਾ ਜਨਮ ਰਿਹਾਇਸ਼ ਸਰਟੀਫਿਕੇਟ ਵੀ ਲਿਆਉਣ | ਉਨ੍ਹਾਂ ਦੱਸਿਆ ਕਿ ਅੰਡਰ-19 ਸ਼੍ਰੇਣੀ ਲਈ ਜਨਮ ਮਿਤੀ 1 ਸਤੰਬਰ 2007 ਨੂੰ ਜਾਂ ਇਸ ਤੋਂ ਬਾਅਦ ਪੈਦਾ ਹੋਏ ਖਿਡਾਰੀਆਂ 'ਤੇ ਨਿਰਧਾਰਿਤ ਕੀਤੀ ਹੈ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੌਜਵਾਨ ਕਿ੍ਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਤੇ ਖੇਡ ਦੇ ਉੱਚ ਪੱਧਰਾਂ 'ਤੇ ਪਹੁੰਚਣ ਲਈ ਮਜ਼ਬੂਤ ਤੇ ਪੇਸ਼ੇਵਰ ਪਲੇਟਫ਼ਾਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਜ਼ਿਲ੍ਹੇ ਦੇ ਸਾਰੇ ਯੋਗ ਖਿਡਾਰੀਆਂ ਨੂੰ ਇਨ੍ਹਾਂ ਟਰਾਇਲਾਂ ਵਿਚ ਹਿੱਸਾ ਲੈਣ ਤੇ ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਟਰਾਇਲ ਤਜਰਬੇਕਾਰ ਚੋਣਕਾਰਾਂ ਤੇ ਕੋਚਾਂ ਦੀ ਨਿਗਰਾਨੀ ਹੇਠ ਪਾਰਦਰਸ਼ਤਾ ਨਾਲ ਕਰਵਾਏ ਜਾਣਗੇ ਤਾਂ ਜੋ ਯੋਗ ਖਿਡਾਰੀਆਂ ਨੂੰ ਮੌਕਾ ਮਿਲ ਸਕੇ | ਕਿ੍ਕਟ ਐਸੋਸੀਏਸ਼ਨ ਪਠਾਨਕੋਟ ਨੇ ਜ਼ਿਲ੍ਹੇ ਦੇ ਸਾਰੇ ਯੋਗ ਨੌਜਵਾਨ ਕਿ੍ਕਟਰਾਂ ਨੂੰ ਇਨ੍ਹਾਂ ਟਰਾਇਲਾਂ ਵਿਚ ਹਿੱਸਾ ਲੈਣ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਤੇ ਰਕਸ਼ਾ ਫਾਊਾਡੇਸ਼ਨ ਨੇ ਮਹਿਲਾ ਸਸ਼ਕਤੀਕਰਨ ਲਈ ਮਾਰਚ ਕੱਢਿਆ ਅਗਲੀ ਖ਼ਬਰ ਬਜਟ ਐਲਾਨਾਂ ਨਾਲ ਭਰਿਆ, ਆਰਥਿਕ ਤੌਰ 'ਤੇ ਖ਼ਾਲੀ- ਦਰਸ਼ਨ ਕੁਮਾਰ
Ad Position 24