19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਰਿਆੜਕੀ ਕਾਲਜ ਤੁਗਲਵਾਲਾ ਵਲੋਂ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ 40 ਵਿਦਿਆਰਥਣਾਂ ਤੇ ਅਧਿਆਪਕਾਂ ਨੂੰ ਐੱਫ. ਡੀ. ਵੰਡੀਆਂ

Ad Position 21
No active advertisement
ਅਜੀਤ ਡੈਸਕ 12-03-2026
ਬਟਾਲਾ, 11 ਮਾਰਚ (ਸਤਿੰਦਰ ਸਿੰਘ)- ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਮਾਂ ਦਿਵਸ ਬੜੀ ਸ਼ਰਧਾ, ਸ਼ਿੱਦਤ ਤੇ ਵਿਲੱਖਣ ਅੰਦਾਜ਼ 'ਚ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ਨੇ ਕੀਤੀ | ਪ੍ਰਧਾਨ ਸ: ਬਖਤਾਵਰ ਸਿੰਘ, ਪਿ੍ੰਸੀਪਲ ਹਰਿੰਦਰ ਕੌਰ ਰਿਆੜ, ਐਡਵੋਕੇਟ ਸ: ਪਰਮਪਾਲ ਸਿੰਘ ਹੁੰਦਲ, ਪਰਮਿੰਦਰ ਸਿੰਘ ਪੀ.ਏ. ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪਿ੍ੰਸੀਪਲ ਸ: ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਬੱਚਿਆਂ ਦਾ ਚੰਗਾ ਭਵਿੱਖ ਤਦ ਹੀ ਸੰਭਵ ਹੈ, ਜਦੋਂ ਮਾਵਾਂ ਸੰਸਕਾਰੀ, ਸਿੱਖਿਆਯੁਕਤ ਤੇ ਉੱਚ ਵਿਚਾਰਾਂ ਵਾਲੀਆਂ ਹੋਣ | ਇਸੇ ਮਕਸਦ ਨਾਲ ਸੰਸਥਾ ਵਿਚ ਸਮੇਂ-ਸਮੇਂ 'ਤੇ ਅਜਿਹੇ ਸਮਾਗਮ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿਚ ਬਚਤ, ਆਰਥਿਕ ਪ੍ਰਬੰਧਨ ਦੀ ਸੋਚ ਪੈਦਾ ਕਰਨਾ ਤੇ ਸਵੈ ਨਿਰਭਰ ਬਣਾਉਣ ਲਈ ਸਮੇਂ-ਸਮੇਂ 'ਤੇ ਹੋਣਹਾਰ, ਮਿਹਨਤੀ ਤੇ ਇਮਾਨਦਾਰ ਵਿਦਿਆਰਥੀਆਂ ਨੂੰ ਐੱਫ.ਡੀ. ਦਿੱਤੀਆਂ ਜਾਂਦੀਆਂ ਹਨ, ਇਸ ਸਾਲ ਦੇ ਪ੍ਰਤਿਭਾਸ਼ਾਲੀ ਤੇ ਅਨੁਸ਼ਾਸਿਤ 5 ਵਿਦਿਆਰਥੀ-ਅਧਿਆਪਕਾਂ ਨੂੰ 30-30 ਹਜ਼ਾਰ, 5 ਨੂੰ 20-20 ਹਜ਼ਾਰ, 10 ਨੂੰ 10-10 ਹਜ਼ਾਰ ਤੇ 20 ਵਿਦਿਆਰਥੀ-ਅਧਿਆਪਕਾਂ ਨੂੰ 5-5 ਹਜ਼ਾਰ ਕੁੱਲ 40 'ਵਿਦਿਆਰਥੀ-ਅਧਿਆਪਕਾਂ' ਨੂੰ 4 ਲੱਖ 50 ਹਜ਼ਾਰ ਰੁਪਏ ਦੀਆਂ ਐੱਫ.ਡੀ. ਦਿੱਤੀਆਂ ਜਾ ਰਹੀਆਂ ਹਨ | ਡਾਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਅਕਸਰ ਉਹ ਵੱਖ-ਵੱਖ ਯੂਨੀਵਰਸਿਟੀਅੇ ਕਾਲਜਾਂ ਦੇ ਸੈਮੀਨਾਰਾਂ 'ਚ ਜਾਂਦੇ ਹਨ ਉੱਥੇ ਜਾਣ ਦਾ ਮਕਸਦ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਾ, ਉਨ੍ਹਾਂ ਨੂੰ ਕੁਝ ਨਵਾਂ ਸਿਖਾਉਣ ਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹਾਂ ਪਰ ਅੱਜ ਰਿਆੜਕੀ ਕਾਲਜ ਵਿਚ ਆ ਕੇ ਇਕ ਵੱਖਰਾ ਹੀ ਅਨੁਭਵ ਹੋਇਆ ਹੈ | ਅੱਜ ਮੈਂ ਇੱਥੇ ਸਿਖਾਉਣ ਨਹੀਂ, ਸਗੋਂ ਖੁਦ ਸਿੱਖਣ ਲਈ ਆਇਆ ਹਾਂ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਉੱਤੇ ਚਲਦਾ ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਕ ਹਿੱਸਾ ਹੈ | ਸਮਾਗਮ ਦੇ ਪਹਿਲੇ ਪੜਾਅ ਦੌਰਾਨ ਵਿਦਿਆਰਥਣਾਂ ਨੇ ਆਪਣੀਆਂ ਮਾਵਾਂ ਲਈ ਬਹੁਤ ਹੀ ਖੂਬਸੂਰਤ ਕਾਰਡ ਤਿਆਰ ਕਰ ਕੇ ਤੋਹਫ਼ੇ ਵਜੋਂ ਪੇਸ਼ ਕੀਤੇ | ਉਪਰੰਤ ਸੈਮੀਨਾਰ ਦੌਰਾਨ ਵਿਦਿਆਰਥਣਾਂ ਵਲੋਂ 'ਮਾਂ ਦਾ ਸਮਾਜ ਵਿਚ ਮਹੱਤਵ', ਮਾਂ ਬੱਚੇ ਦੀ ਪਹਿਲੀ ਅਧਿਆਪਕ, ਆਧੁਨਿਕ ਸਮੇਂ ਵਿਚ ਮਾਂ ਦੀ ਭੂਮਿਕਾ, ਮਾਂ ਤੇ ਬੱਚੇ ਦੀ ਮਨੋਵਿਗਿਆਨਿਕ ਸਮਝ, ਮਾਂ ਦੇ ਸੰਸਕਾਰ ਤੇ ਬੱਚੇ ਦਾ ਭਵਿੱਖ, ਮਾਂ ਦਾ ਤਿਆਗ-ਸਮਰਪਣ ਆਦਿ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ, ਗੀਤ ਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ | ਅਖੀਰ ਪਿ੍ੰਸੀਪਲ ਸਵਰਨ ਸਿੰਘ ਵਿਰਕ, ਗਗਨਦੀਪ ਸਿੰਘ ਵਿਰਕ, ਮਨਪ੍ਰੀਤ ਕੌਰ ਵਿਰਕ ਤੇ ਵਿਦਿਆਰਥੀ ਕਮੇਟੀ ਵਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨ ਸਭਾ 'ਚ ਚੁੱਕੇ ਹਲਕੇ ਦੇ ਮੁੱਦੇ ਅਗਲੀ ਖ਼ਬਰ ਇਕੋ ਰਾਤ 4 ਦੁਕਾਨਾਂ 'ਚ ਚੋਰੀ
Ad Position 24