19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਇੰਪਰੂਵਮੈਂਟ ਟਰੱਸਟ ਵਲੋਂ ਸੰਚਾਲਿਤ ਇੰਟਰ ਸਟੇਟ ਬੱਸ ਟਰਮੀਨਲ ਦੇ ਠੇਕੇਦਾਰ ਨੇ ਨਹੀਂ ਕੀਤੀ ਅਦਾਇਗੀ

Ad Position 21
No active advertisement
ਅਜੀਤ ਡੈਸਕ 12-03-2026
ਗੁਰਦਾਸਪੁਰ, 11 ਮਾਰਚ (ਚੱਕਰਾਜਾ/ਪੰਕਜ ਸ਼ਰਮਾ)- ਇੰਪਰੂਵਮੈਂਟ ਟਰੱਸਟ ਵਲੋਂ ਸੰਚਾਲਿਤ ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਦੇ ਠੇਕੇਦਾਰ ਖ਼ਿਲਾਫ਼ 84 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਦੋ ਸਾਲ ਪਹਿਲਾਂ ਠੇਕੇਦਾਰ ਲਖਬੀਰ ਸਿੰਘ ਨੂੰ ਨਵੇਂ ਬੱਸ ਸਟੈਂਡ ਦੀ ਪਾਰਕਿੰਗ ਫ਼ੀਸ, ਅੱਡਾ ਫ਼ੀਸ, ਬੱਸ ਸਟੈਂਡ ਦੇ ਅੰਦਰ ਦੀਆਂ ਦੁਕਾਨਾਂ ਦਾ ਕਿਰਾਇਆ ਤੇ ਹੋਰ ਬੱਸ ਸਟੈਂਡ ਨਾਲ ਸਬੰਧਿਤ ਠੇਕੇ 2 ਕਰੋੜ 33 ਲੱਖ ਰੁਪਏ ਵਿਚ ਦਿੱਤੇ ਗਏ ਸਨ | ਪਹਿਲਾਂ ਤਾਂ ਇਹ ਠੇਕੇਦਾਰ ਮਹੀਨਾਵਾਰ ਕਿਸ਼ਤਾਂ ਠੀਕ ਢੰਗ ਨਾਲ ਭਰਦਾ ਰਿਹਾ ਪਰ ਪਿਛਲੇ ਛੇ ਮਹੀਨੇ ਤੋਂ ਇਸ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਜਿਸ ਤੋਂ ਬਾਅਦ ਇਸ ਨੂੰ ਵਾਰ-ਵਾਰ ਨੋਟਿਸ ਕੱਢੇ ਗਏ ਪਰ ਇਸ ਦੇ ਬਾਵਜੂਦ ਅਦਾਇਗੀ ਨਾ ਕਰਨ 'ਤੇ ਪਿਛਲੇ ਫਰਵਰੀ ਮਹੀਨੇ ਵਿਚ ਇਸ ਨੰੂ ਕਿਸੇ ਵੀ ਤਰ੍ਹਾਂ ਦੀ ਵਸੂਲੀ ਕਰਨ ਤੋਂ ਵਾਂਝਿਆਂ ਕਰ ਦਿੱਤਾ ਗਿਆ ਤੇ ਇੰਪਰੂਵਮੈਂਟ ਟਰੱਸਟ ਵਲੋਂ ਆਪਣੇ ਹੱਥ ਵਿਚ ਠੇਕੇ ਲੈ ਲਏ ਗਏ | ਹੁਣ ਇਸ ਖ਼ਿਲਾਫ਼ ਕੀਤੀ ਸ਼ਿਕਾਇਤ 'ਤੇ ਪੁਲਿਸ ਵਲੋਂ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਹਰਦੋਥਲਾ ਥਾਣਾ ਦਸੂਹਾ ਨੂੰ ਸਾਲ 2024 ਤੋਂ ਸਾਲ 2026 ਤੱਕ ਬਾਬਾ ਬੰਦਾ ਸਿੰਘ ਬਹਾਦਰ ਇੰਟ੍ਰਸਟੇਟ ਬੱਸ ਟਰਮੀਨਲ ਗੁਰਦਾਸਪੁਰ ਅਤੇ ਪਾਰਕਿੰਗ ਦੇ ਠੇਕੇ 14 ਜੂਨ 2024 ਨੂੰ ਦਿੱਤੇ ਗਏ ਸਨ ਪਰ ਪਿਛਲੇ ਛੇ ਮਹੀਨਿਆਂ ਤੋਂ ਇਸ ਨੇ ਮਹੀਨਾਵਾਰ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਜਿਸ 'ਤੇ ਟਰਸਟ ਵਲੋਂ ਇਸ ਨੂੰ ਵਾਰ-ਵਾਰ ਨੋਟਿਸ ਕੱਢੇ ਜਾਣ ਦੇ ਬਾਵਜੂਦ ਇਸ ਨੇ ਕੋਈ ਪ੍ਰਵਾਹ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਟਰਸਟ ਵਲੋਂ ਇਸ ਕੋਲੋਂ ਕੁੱਲ 83,73,786/- ਰੁਪਏ ਲੈਣੇ ਹੈ ਤੇ ਹੁਣ ਇਸ ਕੋਲੋਂ ਠੇਕੇ ਵੀ ਵਾਪਸ ਲੈ ਲਏ ਗਏ ਹਨ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕੀਤੀ ਸ਼ਿਕਾਇਤ 'ਤੇ ਇਸ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਇਸ ਕੋਲੋਂ ਸਾਰੀ ਵਸੂਲੀ ਕੀਤੀ ਜਾਵੇਗੀ | ਨਾਲ ਹੀ ਇਸ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਇਹ ਅੱਗੇ ਕਿਸੇ ਹੋਰ ਜ਼ਿਲੇ੍ਹ ਵਿਚ ਇਸ ਤਰ੍ਹਾਂ ਦੇ ਠੇਕੇ ਨਾ ਲੈ ਸਕੇ | ਉਨ੍ਹਾਂ ਕਿਹਾ ਕਿ ਟਰੱਸਟ ਦੇ ਪੈਸੇ ਦਾ ਕਿਸੇ ਨੂੰ ਵੀ ਗਬਨ ਨਹੀਂ ਕਰਨ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 'ਗੁਰੂ ਨਾਨਕ ਖੇਤੀ' ਪ੍ਰੋਜੈਕਟ ਦੀ ਸ਼ੁਰੂਆਤ 16 ਮਾਰਚ ਨੰੂ- ਇੰਚਾਰਜ ਹਰਵਿੰਦਰਪਾਲ ਸਿੰਘ ਜੈਨਪੁਰ ਅਗਲੀ ਖ਼ਬਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨ ਸਭਾ 'ਚ ਚੁੱਕੇ ਹਲਕੇ ਦੇ ਮੁੱਦੇ
Ad Position 24