ਪੰਜਾਬ ਸਰਕਾਰ ਔਰਤਾਂ ਨੂੰ 4 ਸਾਲ ਦਾ ਬਕਾਇਆ ਦੇਵੇ : ਜੈਂਤੀਪੁਰ, ਤੱਤਲਾ
ਅਜੀਤ ਡੈਸਕ
12-03-2026
ਨੌਸ਼ਹਿਰਾ ਮੱਝਾ ਸਿੰਘ, 11 ਮਾਰਚ (ਰਵੀ ਭਗਤ)- ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦਾ ਚਰਚਿਤ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਚੇਅਰਮੈਨ ਜਸਪਾਲ ਸਿੰਘ ਤੱਤਲਾ ਨੇ ਕਿਹਾ ਕਿ ਸਰਕਾਰ ਔਰਤਾਂ ਨੂੰ 4 ਸਾਲ ਦਾ ਬਕਾਇਆ ਵੀ ਦੇਵੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਖਰੀ ਸਾਲ ਬਹੁਤ ਦੇਰੀ ਨਾਲ ਕੋਸ਼ਿਸ਼ਾਂ ਕਰ ਰਹੀ ਹੈ ਪਰ ਅਸਲ ਵਾਅਦਾ 2022 ਵਿਚ ਸਰਕਾਰ ਬਣਨ ਤੋਂ ਤੁਰੰਤ ਬਾਅਦ ਇਸ ਯੋਜਨਾ ਨੂੰ ਲਾਗੂ ਕਰਨ ਦਾ ਸੀ | ਉਨ੍ਹਾਂ ਕਿਹਾ ਕਿ ਪੰਜਾਬ 'ਚ ਆਪ ਨੂੰ ਸੱਤਾ ਵਿਚ ਆਏ 4 ਸਾਲ ਹੋ ਗਏ ਹਨ ਤੇ ਪੰਜਾਬ ਦੀਆਂ ਔਰਤਾਂ ਬਕਾਏ ਸਮੇਤ ਆਪਣੇ ਮਹੀਨਾਵਾਰ ਭੱਤੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ, ਜੋ ਹੁਣ ਤੱਕ 48,000 ਰੁਪਏ ਬਣਦਾ ਹੈ |
ਪੰਜਾਬ ਨਸ਼ਾ ਮੁਕਤ ਮੋਰਚਾ ਵਲੋਂ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਦਾ ਸਨਮਾਨ
ਗੁਰਦਾਸਪੁਰ, 11 ਮਾਰਚ (ਪੰਕਜ ਸ਼ਰਮਾ)-ਬੀਤੇ ਦਿਨੀਂ ਸਰਕਾਰੀ ਕਾਲਜ ਵਿਖੇ ਮਾਰਸ਼ਲ ਕਿ੍ਕਟ ਅਕੈਡਮੀ ਵਲੋਂ ਇਕ ਸਾਦਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਜਾਬ ਨਸ਼ਾ ਮੁਕਤ ਮੋਰਚਾ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਰਵਿੰਦਰ ਖੰਨਾ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਕੈਨੇਡਾ ਰਾਸ਼ਟਰੀ ਕਿ੍ਕਟ ਟੀਮ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਬੁਲਾਰਿਆਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ, ਸਮਰਪਣ ਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਦੀਆਂ ਹਨ | ਅੰਤ ਵਿਚ ਦਿਲਪ੍ਰੀਤ ਸਿੰਘ ਬਾਜਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮੁੱਖ ਕੋਚ ਰਾਕੇਸ਼ ਮਾਰਸ਼ਲ, ਕੋਚ ਪਿ੍ਆ ਰੰਧਾਵਾ, ਪ੍ਰਧਾਨ ਜੈ ਸ਼ਿਵ, ਸੰਯੁਕਤ ਸਕੱਤਰ ਸੁਮਿਤ ਭਾਰਦਵਾਜ, ਸੰਯੁਕਤ ਸਕੱਤਰ ਕਨਿਸ਼ਕ ਤੁਲੀ, ਜੀ.ਡੀ.ਸੀ.ਏ. ਮੈਂਬਰ ਕਮਲਜੀਤ ਸਿੰਘ ਲਾਲੀ, ਸੇਵਾ ਮੁਕਤ ਪਿ੍ੰਸੀਪਲ ਪਵਨ ਸ਼ਰਮਾ, ਡੀ.ਏ.ਵੀ. ਸਕੂਲ ਪਿ੍ੰਸੀਪਲ ਦੀਪਕ ਸਰਪਾਲ, ਵਿਨੋਦ ਕੁਮਾਰ ਜੰਗੀ, ਰਾਜਿੰਦਰ ਸਿੰਘ, ਜੋਗਿੰਦਰ ਸਿੰਘ, ਰਾਹੁਲ ਮਹਾਜਨ ਆਦਿ ਹਾਜ਼ਰ ਸਨ |