ਗੁਰਦਾਸਪੁਰ, 11 ਮਾਰਚ (ਅਸ਼ੋਕ ਸ਼ਰਮਾ)- ਪਿੰਡਾਂ ਅੰਦਰ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਵਲੋਂ ਗ਼ਰੀਬ ਲੋਕਾਂ ਲਈ ਭੇਜੀ ਜਾਂਦੀ ਕਣਕ ਦੀ ਵੰਡ ਪ੍ਰਣਾਲੀ ਡੀਪੂ ਹੋਲਡਰਾਂ ਵਲੋਂ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ ਪਰ ਕੁਝ ਸ਼ਰਾਰਤੀ ਲੋਕ ਕਣਕ ਦੀ ਵੰਡ ਪ੍ਰਣਾਲੀ ਵਿਚ ਵਿਘਨ ਪਾ ਕੇ ਡੀਪੂ ਹੋਲਡਰਾਂ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਜਿਸ ਸਬੰਧੀ ਇਲਾਕੇ ਦੇ ਅਨੇਕਾਂ ਡੀਪੂ ਹੋਲਡਰਾਂ ਨੇ ਚਿੰਤਾ ਪ੍ਰਗਟਾਈ ਹੈ | ਬੀਤੇ ਕੱਲ੍ਹ ਪਿੰਡ ਨਵਾਂ ਨੌਸ਼ਹਿਰਾ ਦੇ ਡੀਪੂ ਹੋਲਡਰ 'ਤੇ ਮਾਹੌਲ ਉਸ ਵੇਲੇ ਖ਼ਰਾਬ ਹੋ ਗਿਆ, ਜਦੋਂ ਇਕ ਨਸ਼ੇ ਵਿਚ ਧੁੱਤ ਹੋਇਆ ਵਿਅਕਤੀ ਉੱਥੇ ਆ ਗਿਆ ਜਿਸ ਨੇ ਕਣਕ ਦੀ ਵੰਡ ਦੇ ਕੰਮ 'ਚ ਵਿਘਨ ਪਾਉਣ ਦੇ ਨਾਲ ਨਾਲ ਸਰਕਾਰੀ ਮਾਪਤੋਲ ਵਾਲੇ ਕੰਢੇ ਨੰੂ ਨੁਕਸਾਨ ਪਹੁੰਚਾਇਆ ਜਿਸ ਕਾਰਨ ਪਿੰਡ ਵਾਸੀ ਵੀ ਉਕਤ ਵਿਅਕਤੀ ਤੋਂ ਕਾਫ਼ੀ ਖ਼ਫ਼ਾ ਹੋਏ | ਡੀਪੂ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹਰੇਕ ਪਿੰਡ ਅੰਦਰ ਦੋ ਤੋਂ ਤਿੰਨ ਵਿਅਕਤੀ ਚੱਲਦੇ ਕੰਮ 'ਚ ਵਿਘਨ ਪਾ ਦਿੰਦੇ ਹਨ ਜਿਸ ਨਾਲ ਪਿੰਡ ਅੰਦਰ ਡੀਪੂ ਹੋਲਡਰਾਂ ਦਾ ਅਕਸਰ ਖ਼ਰਾਬ ਹੁੰਦਾ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਡੀਪੂ ਹੋਲਡਰਾਂ 'ਤੇ ਕਣਕ ਦੀ ਵੰਡ ਪ੍ਰਣਾਲੀ ਸਮੇਂ ਮਹਿਕਮਾ ਫੂਡ ਸਪਲਾਈ ਪੁਖ਼ਤਾ ਪ੍ਰਬੰਧ ਕਰੇ ਜਿਸ ਨਾਲ ਡੀਪੂ ਹੋਲਡਰ ਸੁਰੱਖਿਅਤ ਮਹਿਸੂਸ ਕਰ ਸਕਣ |