ਫ਼ਤਹਿਗੜ੍ਹ ਚੂੜੀਆਂ, 11 ਮਾਰਚ (ਐੱਮ.ਐੱਸ. ਫੁੱਲ)-ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਦੇ ਕੰਪਿਊਟਰ ਵਿਭਾਗ ਦੀਆਂ ਵਿਦਿਆਰਥਣਾਂ ਨੇ ਇੰਟਰ ਕਾਲਜ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜ਼ਿਕਰਯੋਗ ਹੈ ਕਿ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਵੂਮੈਨ ਗੁਰਦਾਸਪੁਰ ਦੇ ਕੰਪਿਊਟਰ ਵਿਭਾਗ ਵਲੋਂ ਕਰਵਾਏ ਗਏ ਅੰਤਰ ਕਾਲਜ ਮੁਕਾਬਲੇ ਟੈਕਨੋਫਨ ਕਰਵਾਏ ਗਏ, ਜਿਸ ਵਿਚ 10 ਕਾਲਜਾਂ ਨੇ ਹਿੱਸਾ ਲਿਆ | ਇਨ੍ਹਾਂ ਵਿਚੋਂ ਨਵਜੋਤ ਕੌਰ ਨੇ ਐਡ-ਮੈਡ ਸ਼ੋਅ ਵਿਚ ਪਹਿਲਾ, ਹਰਲੀਨ ਕੌਰ ਨੇ ਤੇਜ਼ ਟਾਈਪਿੰਗ ਵਿਚ ਤੀਸਰਾ, ਅੰਸ਼ਦੀਪ ਕੌਰ ਨੇ ਪੀ.ਪੀ.ਟੀ. ਵਿਚ ਤੀਸਰਾ ਤੇ ਹਰਮਨਪ੍ਰੀਤ ਕੌਰ ਪੋਸਟਰ ਬਣਾਉਣ ਵਿਚ ਤੀਸਰਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਡਾ. ਮਿ੍ਣਾਲ ਗੁਪਤਾ ਨੇ ਕੰਪਿਊਟਰ ਵਿਭਾਗ ਦੀਆਂ ਵਿਦਿਆਰਥਣਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥਣਾਂ ਵਿਚ ਸਵੈ ਵਿਸ਼ਵਾਸ ਦੀ ਭਾਵਨਾ ਪੈਦਾ ਕਰਦੀਆਂ ਹਨ ਤੇ ਅਗਾਂਹ ਤੋਂ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ | ਉਨ੍ਹਾਂ ਕੰਪਿਊਟਰ ਵਿਭਾਗ ਦੇ ਪ੍ਰੋ. ਮਨੀਸ਼ਾ ਭਾਟੀਆ, ਪ੍ਰੋ. ਗੁਰਲੀਨ ਕੌਰ ਤੇ ਪ੍ਰੋ. ਰਮਨਜੀਤ ਕੌਰ ਨੂੰ ਮੁਬਾਰਕ ਦਿੱਤੀ ਤੇ ਕਿਹਾ ਕਿ ਬਿਹਤਰ ਨਤੀਜਿਆਂ ਲਈ ਸਟਾਫ਼ ਤੇ ਵਿਦਿਆਰਥਣਾਂ ਦੀ ਸਾਂਝੀ ਮਿਹਨਤ ਹੁੰਦੀ ਹੈ |ਇਸ ਦਿਨ ਪ੍ਰੋ. ਰਮਨਦੀਪ ਕੌਰ ਵੀ ਵਿਦਿਆਰਥਣਾਂ ਨਾਲ ਹਾਜ਼ਰ ਸਨ |