28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

16 ਮਾਰਚ ਨੂੰ ਆੜ੍ਹਤੀਆਂ ਦਾ ਵੱਡਾ ਕਾਫ਼ਲਾ ਹਰੀਕੇ ਕਾਨਫਰੰਸ 'ਚ ਜਾਵੇਗਾ : ਰੰਧਾਵਾ, ਜੌਲੀ

Ad Position 21
No active advertisement
ਅਜੀਤ ਡੈਸਕ 13-03-2026
ਬਟਾਲਾ, 12 ਮਾਰਚ (ਸਤਿੰਦਰ ਸਿੰਘ)-ਦਾਣਾ ਮੰਡੀ ਹਰੀਕੇ ਵਿਖੇ 16 ਮਾਰਚ ਨੂੰ ਹੋ ਰਹੀ ਪੰਜਾਬ ਪੰਜਾਬ ਪੱਧਰੀ ਆੜ੍ਹਤੀਆ ਕਾਨਫਰੰਸ ਨੂੰ ਲੈ ਕੇ ਆੜ੍ਹਤੀ ਵਰਗ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਦਾਣਾ ਮੰਡੀ ਬਟਾਲਾ ਤੋਂ ਆੜ੍ਹਤੀਆਂ ਤੇ ਮੁਨੀਮ ਦਾ ਵੱਡਾ ਕਾਫ਼ਲਾ ਹਰੀਕੇ ਕਾਨਫਰੰਸ 'ਚ ਸ਼ਾਮਿਲ ਹੋਵੇਗਾ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਫ਼ੈਡਰੇਸ਼ਨ ਆਫ ਆੜ੍ਹਤੀਆ ਦੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਅਤੇ ਦਾਣਾ ਮੰਡੀ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਸਾਥੀਆਂ ਸਮੇਤ ਕੀਤਾ ਹੈ | ਉਨ੍ਹਾਂ ਕਿਹਾ ਕਿ ਫ਼ੈਡਰੇਸ਼ਨ ਆਫ ਆੜ੍ਹਤੀਆ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ 16 ਮਾਰਚ ਨੂੰ ਹਰੀਕੇ ਵਿਖੇ ਪੰਜਾਬ ਪੱਧਰ 'ਤੇ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਆੜ੍ਹਤੀਆਂ ਵਲੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰੈਲੀ 'ਚ ਆ ਰਹੇ ਕਣਕ ਦੇ ਸੀਜ਼ਨ ਅਤੇ ਦਾਮੀ ਨੂੰ ਮੁੱਖ ਰੱਖਦਿਆਂ ਅਗਲੀ ਰਣਨੀਤੀ ਵੀ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਮਾਝੇ ਦੀਆਂ ਮੰਡੀਆਂ 'ਚ ਆੜ੍ਹਤੀਆਂ ਨੂੰ ਕਿਰਾਏ ਤੇ ਗੋਦਾਮਾਂ ਦੇ ਫਾਲਤੂ ਖਰਚਿਆਂ ਦੀ ਪੈਂਦੀ ਮਾਰ ਬਾਰੇ ਵੀ ਸਪੱਸ਼ਟ ਰੂਪ ਰੇਖਾ ਉਲੀਕੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਆੜ੍ਹਤੀ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ | ਮਨਬੀਰ ਰੰਧਾਵਾ ਅਤੇ ਗੁਰਬਿੰਦਰ ਜੌਲੀ ਨੇ ਨਾਲ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਆੜ੍ਹਤੀ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ 16 ਮਾਰਚ ਦੀ ਹਰੀਕੇ ਕਾਨਫਰੰਸ ਵਧ ਚੜ੍ਹ ਕੇ ਸ਼ਾਮਿਲ ਹੋਵੋ ਤਾਂ ਜੋ ਆੜ੍ਹਤੀਆਂ ਦੇ ਮਸਲਿਆਂ ਨੂੰ ਹੱਲ ਕਰਵਾਇਆ ਜਾ ਸਕੇ | ਇਸ ਮੌਕੇ ਹਰਜਿੰਦਰ ਸਿੰਘ ਹਰੂਵਾਲ, ਹਰਕੇਵਲ ਸਿੰਘ ਕਵਲ ਸ਼ਾਹ, ਪਰਮਜੀਤ ਸਿੰਘ ਵੜੈਚ, ਅਵਤਾਰ ਸਿੰਘ ਗੁਰਾਇਆ, ਮਾਸਟਰ ਬਲਜੀਤ ਸਿੰਘ ਕਾਲਾ ਨੰਗਲ, ਗੁਰਚੈਨ ਸਿੰਘ ਸਾਬੀ ਭੁੱਲਰ, ਜਰਨੈਲ ਸਿੰਘ ਰੰਧਾਵਾ, ਮਨਜੀਤ ਸਿੰਘ ਬਾਜਵਾ, ਰਿਪੀ ਬਾਜਵਾ, ਸਾਬੀ ਫਜਲਾਬਾਦ, ਗੁਰਨਾਮ ਸਿੰਘ ਡੱਬ, ਵੀਰਮ ਸਿੰਘ ਵੋਹਰਾ, ਰਮੇਸ਼ ਪੱਪੂ, ਸਿਮਰਨਜੀਤ ਸਿੰਘ ਪਨੂੰ, ਗੁਰਬਖਸ਼ ਸਿੰਘ ਸੰਗਤਪੁਰ, ਅਮਨ ਪਰਾਸ਼ਰ, ਨਰਿੰਦਰ ਸਿੰਘ ਪੱਡਾ, ਸੰਜੀਵ ਚੀਨੀ ਮੁਨੀਮ ਯੂਨੀਅਨ, ਰਾਜੂ ਉਮਰਵਾਲ, ਦਲਜੀਤ ਸਿੰਘ ਸ਼ਾਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਬਲਜੀਤ ਸਿੰਘ ਨੇ ਚੌਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਵਜੋਂ ਅਹੁਦਾ ਸੰਭਾਲਿਆ
Ad Position 24