ਗੁਰਦਾਸਪੁਰ, 12 ਮਾਰਚ (ਅਸ਼ੋਕ ਸ਼ਰਮਾ)-ਉਪ ਮੰਡਲ ਅਫ਼ਸਰ ਪੁਰਾਣਾ ਸ਼ਾਲਾ ਇੰਜੀ: ਪੰਕਜ ਦਿਗਪਾਲ ਵਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਹੈ ਕਿ 13 ਮਾਰਚ ਅਤੇ 15 ਮਾਰਚ ਨੂੰ ਜ਼ਰੂਰੀ ਮੁਰੰਮਤ ਦਾ ਕੰਮ ਹੋਣ ਕਾਰਨ 220 ਕੇ.ਵੀ ਤਿੱਬੜ ਤੋਂ ਚੱਲਦੀ 66 ਕੇ.ਵੀ ਲਾਈਨ ਬੰਦ ਰਹੇਗੀ | ਜਿਸ ਨਾਲ 66 ਕੇ.ਵੀ ਸਬ ਸਟੇਸ਼ਨ ਪੁਰਾਣਾ ਸ਼ਾਲਾ ਤੋਂ ਚੱਲਦੇ ਸਾਰੇ ਫੀਡਰ ਬੰਦ ਰਹਿਣਗੇ ਅਤੇ ਸਮੂਹ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹੇਗੀ |