28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਘਰ 'ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ

Ad Position 21
No active advertisement
ਅਜੀਤ ਡੈਸਕ 13-03-2026
ਤਿੱਬੜ, 12 ਮਾਰਚ (ਸੋਹਨ ਮਲਿਕ)-ਪਿੰਡ ਗੋਹਤ ਪੋਖਰ ਵਿਖੇ ਪੇਕੇ ਘਰ ਆਈ ਕੁਲਦੀਪ ਕੌਰ ਪਤਨੀ ਜਗਮਿੰਦਰ ਸਿੰਘ ਵਾਸੀ ਭਦਾਸ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦੇ ਘਰੋਂ ਸੋਨੇ, ਚਾਂਦੀ ਦੇ ਗਹਿਣੇ ਚੋਰੀ ਹੋਣ 'ਤੇ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਕੁਲਦੀਪ ਕੌਰ ਆਪਣੀ ਮਾਤਾ ਜੋ ਕਿ ਸੁਖਮਨੀ ਹਸਪਤਾਲ ਪੰਡੋਰੀ ਰੋਡ ਗੁਰਦਾਸਪੁਰ ਵਿਖੇ ਦਾਖਲ ਸੀ, ਉਸ ਦਾ ਪਤਾ ਲੈਣ ਲਈ 27 ਫਰਵਰੀ ਨੰੂ ਆਪਣੇ ਪੇਕੇ ਪਿੰਡ ਗੋਹਤ ਪੋਖਰ ਆਈ ਸੀ ਕਿ ਆਪਣਾ ਪਰਸ ਜਿਸ ਵਿਚ ਸੋਨੇ ਦੇ ਗਹਿਣੇ, ਤਿੰਨ ਲੇਡੀਜ਼ ਮੰੁਦਰੀਆਂ, ਇਕ ਸੋਨੇ ਦੀ ਚੇਨ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ, ਇਕ ਚਾਂਦੀ ਦੀ ਚੇਨ ਆਪਣੇ ਘਰ ਦੇ ਪਿਛਲੇ ਕਮਰੇ ਵਿਚ ਲੋਹੇ ਦੇ ਟਰੰਕ ਵਿਚ ਰੱਖ ਆਈ ਸੀ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਬੀਤੀ 2 ਮਾਰਚ ਨੂੰ ਆਪਣੀ ਮਾਤਾ ਨੂੰ ਮਿਲਣ ਹਸਪਤਾਲ ਗਈ ਅਤੇ ਰਾਤ ਹਸਪਤਾਲ ਹੀ ਰਹਿ ਗਈ ਕਿ ਅਗਲੇ ਦਿਨ 3 ਮਾਰਚ ਨੂੰ ਜਦੋਂ ਉਹ ਦੁਪਹਿਰ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਪਿਛਲੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਟਰੰਕ ਵਿਚ ਉਕਤ ਗਹਿਣੇ ਗ਼ਾਇਬ ਸਨ | ਸੀ.ਸੀ.ਟੀ.ਵੀ ਕੈਮਰੇ ਚੈੱਕ ਕਰਨ 'ਤੇ ਪਤਾ ਲੱਗਾ ਕਿ ਇਹ ਗਹਿਣੇ ਨਾਨਕ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨਵਾਂ ਪਿੰਡ ਬਹਾਦਰ ਜੋ ਕਿ ਕੁਲਦੀਪ ਕੌਰ ਦੀ ਭਰਜਾਈ ਦਾ ਭਰਾ ਹੈ ਨੇ ਚੋਰੀ ਕਰ ਲਏ ਹਨ | ਇਸ ਸਬੰਧੀ ਪੁਲਿਸ ਨੰੂ ਸ਼ਿਕਾਇਤ ਕਰਨ 'ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਮਹਾਂਵਿਦਿਆਲਿਆ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਬਿਜਲੀ ਬੰਦ ਰਹੇਗੀ
Ad Position 24