ਡਾਇਮੰਡ ਸਪੋਰਟਸ ਕਲੱਬ ਛਿਛਰੇਵਾਲ ਦਾ ਸਾਲਾਨਾ 25ਵਾਂ ਫੁੱਟਬਾਲ ਖੇਡ ਮੇਲਾ ਸ਼ੁਰੂ
ਅਜੀਤ ਡੈਸਕ
13-03-2026
ਫ਼ਤਹਿਗੜ੍ਹ ਚੂੜੀਆਂ, 12 ਮਾਰਚ (ਅਵਤਾਰ ਸਿੰਘ ਰੰਧਾਵਾ)-ਡਾਇਮੰਡ ਸਪੋਰਟਸ ਕਲੱਬ ਛਿਛਰੇਵਾਲ ਵਲੋਂ ਕਰਵਾਇਆ ਜਾਣ ਵਾਲਾ ਸਾਲਾਨਾ 25ਵਾਂ ਫੁੱਟਬਾਲ ਖੇਡ ਮੇਲਾ ਐੱਨ.ਆਰ.ਆਈ. ਸੱਜਣਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾ ਦੇ ਖੇਡ ਮੈਦਾਨ ਵਿਚ ਧੂਮ-ਧੜੱਕੇ ਨਾਲ ਸ਼ੁਰੂ ਹੋਇਆ | ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਨ ਉਪਰੰਤ ਖੇਡ ਮੇਲੇ ਦੀ ਪ੍ਰਬੰਧਕੀ ਟੀਮ ਨੇ ਦੱਸਿਆ ਕਿ ਇਹ ਖੇਡ ਮੇਲਾ ਅੱਜ 12 ਮਾਰਚ ਤੋਂ ਸ਼ੁਰੂ ਹੋ ਕੇ 15 ਮਾਰਚ ਤੱਕ ਚੱਲੇਗਾ | ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਦੀਆਂ ਟੀਮਾਂ ਵਿਚ ਇਕ ਪਿੰਡ ਦੇ 7 ਖਿਡਾਰੀ ਅਤੇ 4 ਖਿਡਾਰੀ ਬਾਹਰੋਂ ਵੀ ਖੇਡ ਸਕਦੇ ਹਨ | ਉਨ੍ਹਾਂ ਦੱਸਿਆ ਕਿ 15 ਮਾਰਚ ਨੂੰ ਫਾਈਨਲ ਮੁਕਾਬਲਿਆਂ ਵਿਚੋਂ ਮੱਲ੍ਹਾਂ ਮਾਰਨ ਵਾਲੀਆਂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਕਦੀ ਦੇ ਕੇ ਸਨਮਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਬੁਰੀਆਂ ਅਲਾਮਤਾਂ ਤੋਂ ਬਚਾਉਣ ਦੇ ਮਨਸੂਬੇ ਨਾਲ ਕਰਵਾਏ ਜਾ ਰਹੇ ਇਸ ਖੇਡ ਮੇਲੇ ਵਿਚ ਭਾਗ ਲੈਣ ਲਈ ਨਾਮਵਰ ਟੀਮਾਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਵਿਚ ਦੌਰਾਨ ਅੱਵਲ ਆਉਣ ਵਾਲੀਆਂ ਟੀਮਾਂ ਨੂੰ ਫਾਈਨਲ ਮੁਕਾਬਲਿਆਂ ਉਪਰੰਤ ਉਚਿਤ ਇਨਾਮ ਵੰਡੇ ਜਾਣਗੇ | ਇਸ ਮੌਕੇ ਮੁਖਵਿੰਦਰ ਸਿੰਘ ਰੰਧਾਵਾ ਪ੍ਰਧਾਨ, ਸੋਨੂੰ ਆਸਟ੍ਰੇਲੀਆ, ਸਚਿਨਦੀਪ ਸਿੰਘ ਬਾਠ, ਪਿ੍ੰਸ ਰੰਧਾਵਾ, ਸਾ. ਸਰਪੰਚ ਤੇਜਬੀਰ ਸਿੰਘ, ਨੰਬਰਦਾਰ ਗੁਰਭੇਜ ਸਿੰਘ, ਪਰਗਟ ਸਿੰਘ ਲਾਡੀ, ਪਰਗਟ ਸਿੰਘ ਰੰਧਾਵਾ, ਬਿਕਰਮਜੀਤ ਸਿੰਘ, ਇੰਸ. ਜਸਬੀਰ ਸਿੰਘ, ਗੁਰਤੇਜ ਸਿੰਘ, ਰਣਜੀਤ ਸਿੰਘ, ਰਮਿੰਦਰ ਸਿੰਘ, ਵਿਨੋਦ ਸ਼ਰਮਾ, ਡੀ.ਪੀ. ਰਕੇਸ਼ ਕੁਮਾਰ, ਰਾਜਬੀਰ ਸਿੰਘ ਬਾਈ, ਗ੍ਰੰਥੀ ਕਰਮਜੀਤ ਸਿੰਘ, ਡੇਵਿਡ ਮਸੀਹ, ਗਗਨਦੀਪ ਸਿੰਘ, ਲਖਵਿੰਦਰ ਸਿੰਘ ਬਿਜਲੀ ਬੋਰਡ, ਸੈਮੂਅਲ ਮਸੀਹ, ਨਰਿੰਦਰ ਸਿੰਘ, ਜੋਗਾ ਸਿੰਘ, ਪ੍ਰਗਟ ਸਿੰਘ, ਜਗਜੀਤ ਸਿੰਘ ਆਦਿ ਪ੍ਰਬੰਧਕ ਹਾਜ਼ਰ ਸਨ |