28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਫੂਡ ਸਪਲਾਈ ਵਿਭਾਗ ਦੀ 3 ਸਾਲ ਤੋਂ ਸਾਈਟ ਬੰਦ ਹੋਣ ਕਾਰਨ ਖਪਤਕਾਰ ਨਵੇਂ ਰਾਸ਼ਨ ਕਾਰਡ ਬਣਾਉਣ ਤੋਂ ਵਾਂਝੇ

Ad Position 21
No active advertisement
ਅਜੀਤ ਡੈਸਕ 13-03-2026
ਗੁਰਦਾਸਪੁਰ, 12 ਮਾਰਚ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੀ ਵੈੱਬਸਾਈਟ ਪਿਛਲੇ ਤਿੰਨ ਸਾਲ ਤੋਂ ਸਰਕਾਰ ਵਲੋਂ ਬੰਦ ਕੀਤੀ ਗਈ ਹੈ | ਜਿਸ ਕਾਰਨ ਖਪਤਕਾਰ ਨਵੇਂ ਰਾਸ਼ਨ ਕਾਰਡ ਬਣਾਉਣ ਤੋਂ ਵਾਂਝੇ ਹਨ ਅਤੇ ਉਨ੍ਹਾਂ ਨੰੂ ਰਾਸ਼ਨ ਲੈਣ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਪਰ ਇਸ ਪਾਸੇ ਪੰਜਾਬ ਸਰਕਾਰ ਗੰਭੀਰ ਨਾ ਹੋਣ ਕਾਰਨ ਲੋਕਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਚੰਨਣ ਸਿੰਘ, ਪ੍ਰੀਤਮ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਮਹਿਕਮੇ ਵਲੋਂ ਕੇ.ਵਾਈ.ਸੀ ਕਰਵਾਈ ਗਈ ਸੀ | ਜਦੋਂ ਕਿ ਕਈ ਖਪਤਕਾਰ ਪਿੰਡਾਂ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਦੀ ਕੇ.ਵਾਈ.ਸੀ ਵੀ ਨਹੀਂ ਹੋ ਸਕੀ, ਜਿਸ ਕਾਰਨ ਉਹ ਰਾਸ਼ਨ ਕਾਰਡ ਤੋਂ ਵਾਂਝੇ ਹਨ | ਹੋਰ ਤੇ ਹੋਰ ਨਵੀਂ ਪੀੜ੍ਹੀ ਦੇ ਰਾਸ਼ਨ ਕਾਰਡਾਂ ਵਿਚ ਨਾਂਅ ਦਰਜ ਨਾ ਹੋਣ ਕਾਰਨ ਵੀ ਕਈ ਖਪਤਕਾਰਾਂ ਨੰੂ ਮੁਸ਼ਕਿਲ ਆ ਰਹੀ ਹੈ | ਜਦੋਂ ਇਸ ਮਾਮਲੇ ਸਬੰਧੀ ਮਹਿਕਮੇ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਸਿਰਫ਼ ਵਿਆਹੀ ਲੜਕੀ ਜੋ ਆਪਣੇ ਪੇਕੇ ਘਰੋਂ ਚਲੀ ਜਾਂਦੀ ਹੈ ਤੇ ਉਨ੍ਹਾਂ ਦੇ ਹੀ ਸਿਰਫ਼ ਟਰਾਂਸਫ਼ਰ ਹੁੰਦੇ ਹਨ, ਬਾਕੀ ਨਵੇਂ ਕਾਰਡ ਅਤੇ ਨਾਂਅ ਦਰਜ ਕਰਨ ਲਈ ਸਾਈਟ ਬੰਦ ਹੋਣ ਕਾਰਨ ਮਹਿਕਮਾ ਵੀ ਕਾਫ਼ੀ ਚਿੰਤਤ ਹਨ | ਦੂਜੇ ਪਾਸੇ ਖਪਤਕਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਗ਼ਰੀਬ ਲੋਕਾਂ ਨੰੂ ਅਨੇਕਾਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ | ਪਰ ਜਿਨ੍ਹਾਂ ਲੋਕਾਂ ਦੇ ਫਿੰਗਰ ਪਿ੍ੰਟ ਨਹੀਂ ਹੋਏ, ਉਹ ਵੀ ਰਾਸ਼ਨ ਤੋਂ ਵਾਂਝੇ ਹਨ | ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਦਫ਼ਤਰ ਵਿਚ ਅਨੇਕਾਂ ਚੱਕਰ ਮਾਰ ਰਹੇ ਹਨ | ਪਰ ਮਹਿਕਮਾ ਸਾਈਟ ਬੰਦ ਹੋਣ ਦਾ ਕਾਰਨ ਦੱਸ ਕੇ ਲੋਕਾਂ ਨੰੂ ਖੱਜਲ ਖ਼ੁਆਰ ਕਰ ਰਿਹਾ ਹੈ | ਜਿਸ ਨਾਲ ਲੋਕ ਮਹਿਕਮੇ ਤੇ ਪੰਜਾਬ ਸਰਕਾਰ ਤੋਂ ਕਾਫ਼ੀ ਖ਼ਫ਼ਾ ਨਜ਼ਰ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਮੰਤਰੀ ਤੇ ਹਲਕਾ ਵਿਧਾਇਕਾਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਪੰਜਾਬ ਦੇ ਫੂਡ ਸਪਲਾਈ ਮੰਤਰੀ ਨੰੂ ਨਿਰਦੇਸ਼ ਜਾਰੀ ਕਰਕੇ ਬੰਦ ਪਈ ਸਾਈਟ ਖੁਲ੍ਹਵਾਈ ਜਾਵੇ ਤਾਂ ਕਿ ਜਿਹੜੇ ਖਪਤਕਾਰ ਰਾਸ਼ਨ ਕਾਰਡ ਬਣਾਉਣ ਤੋਂ ਵਾਂਝੇ ਹਨ, ਉਹ ਆਪਣਾ ਰਾਸ਼ਨ ਕਾਰਡ ਬਣਾ ਸਕਣ |
Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਐਮ ਕਾਲਜ ਵਿਖੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਡਾਇਮੰਡ ਸਪੋਰਟਸ ਕਲੱਬ ਛਿਛਰੇਵਾਲ ਦਾ ਸਾਲਾਨਾ 25ਵਾਂ ਫੁੱਟਬਾਲ ਖੇਡ ਮੇਲਾ ਸ਼ੁਰੂ
Ad Position 24