ਦੀਨਾਨਗਰ, 12 ਮਾਰਚ (ਸੋਢੀ/ਸ਼ਰਮਾ)-ਸਥਾਨਿਕ ਐਸ.ਐਸ.ਐਮ ਕਾਲਜ ਵਿਖੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਵਲੋਂ ਏ.ਆਈ ਪਲੇਸਮੈਂਟ ਬਲੂਪਿ੍ੰਟ 2026 ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਤੋਂ ਪ੍ਰੋਫੈਸਰ ਡਾ: ਗੁਰਵਿੰਦਰ ਸਿੰਘ ਅਤੇ ਸਹਾਇਕ ਪ੍ਰੋਫੈਸਰ ਡਾ: ਪਿ੍ਥਵੀਪਾਲ ਸਿੰਘ ਵਿਸ਼ੇਸ਼ ਬੁਲਾਰੇ ਦੇ ਤੌਰ 'ਤੇ ਸ਼ਾਮਿਲ ਹੋਏ | ਡਾ: ਗੁਰਵਿੰਦਰ ਸਿੰਘ ਨੇ ਆਪਣੇ ਸੰਬੋਧਨ 'ਚ ਬਹੁ-ਰਾਸ਼ਟਰੀ ਕੰਪਨੀਆਂ ਵਿਚ ਪਲੇਸਮੈਂਟ ਪ੍ਰਾਪਤ ਕਰਨ ਲਈ ਜ਼ਰੂਰੀ ਹੁਨਰਾਂ ਤੇ ਕੋਰਸਾਂ, ਜਿਵੇਂ ਿਅਕਾਦਮਿਕ ਯੋਗਤਾਵਾਂ, ਆਤਮ-ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਇੰਟਰਵਿਊ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਡਾ: ਪਿ੍ਥਵੀਪਾਲ ਸਿੰਘ ਨੇ 2026 ਵਿਚ ਏ.ਆਈ ਨਾਲ ਸੰਬੰਧਿਤ ਨੌਕਰੀਆਂ, ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਅਤੇ ਆਰ.ਏ.ਜੀ ਸਹਾਇਕਾਂ ਬਾਰੇ ਗੱਲਬਾਤ ਕੀਤੀ | ਪਿ੍ੰਸੀਪਲ ਡਾ: ਆਰ.ਕੇ ਤੁਲੀ ਨੇ ਸੈਮੀਨਾਰ ਦੌਰਾਨ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਏ.ਆਈ ਨੂੰ ਅੱਜ ਦੀ ਰੋਜ਼ਾਨਾ ਜ਼ਿੰਦਗੀ ਦਾ ਇਕ ਅਨਿੱਖੜਵਾਂ ਅੰਗ ਦੱਸਿਆ | ਇਸ ਮੌਕੇ ਪ੍ਰੋ: ਪ੍ਰਬੋਧ ਗਰੋਵਰ, ਮੋਨਿਕਾ, ਸਾਨੀਆ, ਪੁਨੀਤ ਓਹਰੀ, ਜਤਿੰਦਰ ਕੁਮਾਰ, ਜਤਿੰਦਰ, ਰਮਨਦੀਪ, ਰਿਤਿਕਾ, ਪ੍ਰੋ: ਰਾਘਵ, ਸ਼ਿਖਾ ਕੌਰ, ਸ਼ਿਵਾਨੀ ਸੈਣੀ ਅਤੇ ਪ੍ਰੀਤੀ ਹਾਜ਼ਰ ਸਨ |