28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪਿੰਡ ਸਰਸਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 13-03-2026
ਤਿੱਬੜ, 12 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)-ਪਿੰਡ ਸਰਸਪੁਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਂਦੇ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਲੋੜਵੰਦ ਲੋਕਾਂ ਦੀ ਮਦਦ ਲਈ ਓਮ ਪ੍ਰਕਾਸ਼ ਅੱਖਾਂ ਦੇ ਹਸਪਤਾਲ ਦੇ ਡਾ: ਕੋਮਲ, ਡਾ: ਸਾਇਮ, ਡਾ: ਸਰਬਜੀਤ ਕੌਰ, ਡਾ: ਹਰਮਨ, ਡਾ: ਨਵੀਨ, ਰਜੀਆ, ਹਰਪੀ੍ਰਤ ਸਿੰਘ, ਕਰਨ, ਪਰਮ ਆਦਿ ਵਲੋਂ ਇਲਾਕੇ ਅਤੇ ਪਿੰਡ ਤੋਂ ਆਏ 100 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਮਾਹਿਰ ਡਾਕਟਰਾਂ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੇ ਲੈੈਂਜ ਪੈਣੇ ਹਨ, ਉਨ੍ਹਾਂ ਨੰੂ ਅੰਮਿ੍ਤਸਰ ਹਸਪਤਾਲ ਲਿਜਾ ਕੇ ਨਾ ਮਾਤਰ ਕੀਮਤ 'ਤੇ ਲੈਂਜ ਪਾਏ ਜਾਣਗੇ | ਮਰੀਜ਼ਾਂ ਦੀਆਂ ਅੱਖਾਂ ਲਈ ਐਨਕਾਂ ਦੇ ਨੰਬਰ ਕੱਢ ਕੇ ਉਨ੍ਹਾਂ ਨੰੂ ਐਨਕਾਂ ਲਗਾਉਣ ਲਈ ਕਿਹਾ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਬੋਪਾਰਾਏ, ਪਰਮਜੀਤ ਕੌਰ, ਅਵਤਾਰ ਸਿੰਘ ਪੱਪੂ, ਸਤਵੰਤ ਸਿੰਘ ਸਾਬੀ, ਰਣਜੀਤ ਸਿੰਘ ਰਾਣਾ, ਹਰਦੇਵ ਸਿੰਘ ਦੇਬਾ, ਨਿਰੰਜਨ ਸਿੰਘ, ਬੱਬੂ ਲੋਧੀਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਗਰੈਜੂਏਸ਼ਨ ਸਮਾਗਮ ਅਗਲੀ ਖ਼ਬਰ ਐਸ.ਐਸ.ਐਮ ਕਾਲਜ ਵਿਖੇ ਸੈਮੀਨਾਰ ਕਰਵਾਇਆ
Ad Position 24