21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਲਾਕ ਸੰਮਤੀ ਧਾਰੀਵਾਲ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਮੁਲਤਵੀ ਹੋਈ

Ad Position 21
No active advertisement
ਅਜੀਤ ਡੈਸਕ 28-03-2026
ਧਾਰੀਵਾਲ, 27 ਮਾਰਚ (ਸਵਰਨ ਸਿੰਘ)- ਸਥਾਨਕ ਬਲਾਕ ਸੰਮਤੀ ਧਾਰੀਵਾਲ ਦੀ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਕਾਂਟੇਦਾਰ ਟੱਕਰ ਹੋਣ ਕਰ ਕੇ ਮੁਲਤਵੀ ਕਰ ਦਿੱਤੀ ਗਈ ਹੈ | ਇਥੇ ਦੱਸਣਯੋਗ ਹੈ ਕਿ ਇਸ ਚੋਣ ਨੂੰ ਕਰਵਾਉਣ ਲਈ ਐਸ.ਡੀ.ਐਮ. ਗੁਰਦਾਸਪੁਰ ਅਨੂਪ੍ਰੀਤ ਕੌਰ ਰੰਧਾਵਾ ਚੋਣ ਅਧਿਕਾਰੀ ਵਜੋਂ ਪਹੁੰਚੇ ਸਨ | ਉਨ੍ਹਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਣੇ ਚੁਣੇ ਸੰਮਤੀ ਮੈਂਬਰਾਂ ਨਾਲ ਅਤੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੀ ਆਪਣੇ ਚੁੁਣੇ ਸੰਮਤੀ ਮੈਂਬਰਾਂ ਨਾਲ ਪਹੁੰਚੇ ਹੋਏ ਸਨ ਪਰ ਰਾਜਨੀਤਕ ਸਮੀਕਰਨ ਕੁਝ ਉਥਲ-ਪੁਥਲ ਹੁੰਦੇ ਸ਼ਰੇਆਮ ਹੀ ਦਿਖੇ ਤਾਂ ਚੋਣ ਠੰਡੇ ਬਸਤੇ ਵਿਚ ਪੈ ਗਈ | ਦੱਸਣਯੋਗ ਹੈ ਕਿ ਬਲਾਕ ਸੰਮਤੀ ਧਾਰੀਵਾਲ ਅਧੀਨ ਕੁੱਲ 17 ਸੰਮਤੀ ਮੈਂਬਰ ਹਨ ਜਿਸ ਵਿਚ 11 ਆਮ ਆਦਮੀ ਪਾਰਟੀ, 5 ਕਾਂਗਰਸ ਅਤੇ ਇਕ ਮੈਂਬਰ ਅਕਾਲੀ ਦਲ ਦਾ ਜੇਤੂ ਹੈ ਤੇ ਇਕ ਵੋਟ ਮੌਜੂਦਾ ਵਿਧਾਇਕ ਦੀ ਵੀ ਪੈਣੀ ਸੀ, ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਦੋ ਜੇਤੂ ਉਮੀਦਵਾਰਾਂ ਨੂੰ ਕਾਂਗਰਸ ਆਪਣੇ ਖੇਮੇ ਵਿਚ ਲਿਜਾਣ ਵਿਚ ਸਫਲ ਰਹੀ ਅਤੇ ਉਹ 2 ਮੈਂਬਰ ਕਾਂਗਰਸ ਦੇ ਹੱਕ ਵਿਚ ਹਾਜ਼ਰੀ ਵੀ ਲਗਵਾ ਗਏ, ਜਿਸ 'ਤੇ ਕਾਂਗਰਸ ਕੋਲ 7 ਸੰਮਤੀ ਮੈਂਬਰ ਅਤੇ 1 ਵਿਧਾਇਕ ਦੀ ਵੋਟ ਪਾ ਕੇ ਕੁੱਲ ਅੱਠ ਵੋਟਾਂ ਹੋ ਗਈਆਂ ਸਨ | ਅਕਾਲੀ ਦਲ ਦੀ ਇਕ ਵੋਟ ਹੋਣ ਕਰ ਕੇ ਬਾਕੀ 16 ਵਿਚੋਂ 8-8 ਵੋਟਾਂ ਬਰਾਬਰ ਹੋ ਜਾਣੀਆਂ ਸਨ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਇਕ ਹੋਰ 'ਆਪ' ਦਾ ਬਲਾਕ ਸੰਮਤੀ ਮੈਂਬਰ ਵੀ ਉਨ੍ਹਾਂ ਦੇ ਸੰਪਰਕ ਵਿਚ ਸੀ ਤੇ ਵੋਟ ਪਾਉਣ ਸਮੇਂ ਉਹ ਵੀ ਖਿਸਕ ਸਕਦਾ ਸੀ, ਜਿਸ 'ਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਸੰਮਤੀ ਮੈਂਬਰਾਂ ਨੇ ਹਾਜ਼ਰੀ ਹੀ ਨਹੀਂ ਲਗਵਾਈ, ਜਿਸ 'ਤੇ 2/3 ਹਿੱਸਾ ਨਾ ਹੋਣ ਕਰ ਕੇ ਚੋਣ ਮੁਲਤਵੀ ਹੋ ਗਈ | ਚੋਣ ਪ੍ਰਕਿਰਿਆ ਦੌਰਾਨ ਬੀ.ਡੀ.ਪੀ.ਓ. ਧਾਰੀਵਾਲ ਕੁਲਜਿੰਦਰ ਸਿੰਘ ਚਾਹਲ ਮੌਜੂਦ ਰਹੇ | ਚੋਣ ਮੁਲਤਵੀ ਹੋਣ ਉਪਰੰਤ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਂਰਟੀ ਦੀ ਸਰਕਾਰ ਤੋਂ ਜਿੱਥੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ, ਉਥੇ ਹੀ 'ਆਪ' ਮੈਂਬਰਾਂ ਵਲੋਂ ਹਾਜ਼ਰੀ ਨਾ ਲਗਵਾ ਕੇ ਲੋਕਤੰਤਰ ਦਾ ਘਾਣ ਕੀਤਾ ਹੈ | ਇਸ ਮੌਕੇ ਸੂਬਾ ਡੈਲੀਗੇਟ ਬਰਿੰਦਰ ਸਿੰਘ ਛੋਟੇਪਪੁਰ, ਸਾਬਕਾ ਉੱਪ ਚੇਅਰਮੈਨ ਪੰਜਾਬ ਵਜ਼ੀਰ ਸਿੰਘ ਲਾਲੀ, ਸ਼ਹਿਰੀ ਪ੍ਰਧਾਨ ਸਰਦਾਰੀ ਲਾਲ ਰਣੀਆਂ, ਨਰਿੰਦਰ ਕੁਮਾਰ ਕਾਲ੍ਹੇ ਸ਼ਾਹ, ਬਲਾਕ ਪ੍ਰਧਾਨ ਗੁਰਨਾਮ ਸਿੰਘ ਜਫਰਵਾਲ, ਐਡਵਕੋਟ ਰਕੇਸ਼ ਰਣੀਆਂ, ਰਿਟਾ. ਐਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਸਰਪੰਚ ਸੁਖਦੇਵ ਸਿੰਘ ਰਣੀਆ, ਵਿਲਸ਼ਨ ਮਸੀਹ ਦੀਨਪੁਰ ਜ਼ਿਲ੍ਹਾ ਸਕੱਤਰ, ਨੰਬਰਦਾਰ ਦਿਲਬਾਗ ਸਿੰਘ, ਨਰੇਸ਼ ਜਫਰਵਾਲ ਜ਼ਿਲ੍ਹਾ ਮੀਤ ਪ੍ਰਧਾਨ, ਹੀਰਾ ਲਾਹੌਰੀਆਂ ਬਲਾਕ ਯੂਥ ਵਿੰਗ ਪ੍ਰਧਾਨ, ਬੱਬੂ ਹੰਸ, ਪਲਵਿੰਦਰ ਸਿੰਘ ਪਿੰਦਾ ਸਿੰਘਪੁਰਾ, ਲਵਦੀਪ ਸਿੰਘ ਦੀਪੇਵਾਲ, ਤਲਵਿੰਦਰ ਸਿੰਘ ਸੋਹਲ, ਗੁਰਪੀ੍ਰਤ ਸਿੰਘ ਚਾਹਲ, ਹਰਜਿੰਦਰ ਸਿੰਘ ਪਹਿਲਵਾਨ ਜਫਰਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਸਰਕਾਰ ਦੇ ਸ਼ਾਨਦਾਰ 4 ਸਾਲ : ਭਗਵੰਤ ਸਿੰਘ ਮਾਨ ਦੇ ਨਾਲ' ਸੰਬੰਧੀ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਸਮਾਗਮ ਅਗਲੀ ਖ਼ਬਰ ਡੀਜ਼ਲ ਪੈਟਰੋਲ ਦੀ ਖ਼ਰੀਦ ਨੂੰ ਲੈ ਕੇ ਲੋਕਾਂ ਅੰਦਰ ਹਫ਼ੜਾ ਦਫ਼ੜੀ ਦਾ ਮਾਹੌਲ
Ad Position 24