03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਿਸਾਨਾਂ ਨੇ ਨਹਿਰ ਅਪਰਬਾਰੀ ਦੁਆਬ 'ਚ ਡਿੱਗੇ ਰੁੱਖ ਚੁਕਵਾਉਣ ਦੀ ਕੀਤੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਗੁਰਦਾਸਪੁਰ, 3 ਅਪ੍ਰੈਲ (ਅਸ਼ੋਕ ਸ਼ਰਮਾ)- ਨਹਿਰ ਅਪਰਬਾਰੀ ਦੁਆਬ ਪੁੱਲ ਤਿੱਬੜੀ ਤੋਂ ਜੋ ਨਹਿਰ ਧਾਰੀਵਾਲ ਨੂੰ ਜਾਂਦੀ ਹੈ ਉਸ ਵਿਚ ਕਾਫੀ ਰੁੱਖ ਕਰੀਬ ਇਕ ਸਾਲ ਤੋਂ ਡਿੱਗੇ ਪਏ ਹਨ ਤੇ ਮਹਿਕਮਾ ਉਨ੍ਹਾਂ ਨੂੰ ਚੁੱਕ ਨਹੀਂ ਰਿਹਾ ਜਿਸ ਕਰਕੇ ਇਲਾਕੇ ਦੇ ਕਿਸਾਨਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਆਈ ਤੇਜ਼ ਹਨੇਰੀ ਨਾਲ ਨਹਿਰਾਂ ਕੰਢੇ ਲੱਗੇ ਰੁੱਖ ਡਿੱਗ ਪਏ ਤੇ ਹੁਣ ਜਦ ਨਹਿਰ ਵਿਚ ਪਾਣੀ ਆਉਂਦਾ ਹੈ ਤਾਂ ਉਸ ਨਾਲ ਪਾਣੀ ਦੀ ਡਾਫ ਲੱਗ ਜਾਂਦੀ ਹੈ ਜਿਸ ਨਾਲ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਨਹਿਰ ਵਿਚੋਂ ਰੁੱਖਾਂ ਨੂੰ ਚੁਕਵਾਉਣ ਵਾਸਤੇ ਮਹਿਕਮੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਪਰ ਫਿਰ ਵੀ ਕੋਈ ਹੱਲ ਨਹੀਂ ਹੋਇਆ ਜਿਸ ਕਰਕੇ ਇਲਾਕੇ ਦੇ ਕਿਸਾਨ ਕਾਫੀ ਚਿੰਤਤ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਨਹਿਰ ਕੰਢੇ ਉੱਗੀ ਜੜੀ ਬੂਟੀ ਤੇ ਡਿੱਗੇ ਰੁੱਖਾਂ ਨੂੰ ਚੁਕਵਾਉਣ ਵਾਸਤੇ ਮਹਿਕਮੇ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ ਜਿਸ ਨਾਲ ਨਹਿਰ ਦੇ ਕਿਨਾਰੇ ਟੁੱਟਣ ਤੋਂ ਬਚ ਸਕਣ |
Ad Position 22
No active advertisement
ਪਿਛਲੀ ਖ਼ਬਰ ਕ੍ਰਿਸਟਲ ਯੂਰੋਕਿਡਸ ਸਕੂਲ ਦੇ ਵਿਦਿਆਰਥੀ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ <br/> ਅਗਲੀ ਖ਼ਬਰ ਬਲਬੀਰ ਸਿੰਘ ਪੰਨੂੰ ਨੇ ਮੁਨੀਸ਼ ਸਿਸੋਦੀਆ ਨਾਲ ਪਾਰਟੀ ਮੁੱਦਿਆਂ 'ਤੇ ਕੀਤਾ ਵਿਚਾਰ ਵਟਾਂਦਰਾ
Ad Position 24