02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੁੱਡ ਫਰਾਈਡੇ ਮੌਕੇ ਡਾਕਟਰ ਐਸ ਯੂਸਫ਼ ਨੇ ਬੂਟੇ ਵੰਡੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਧਾਰੀਵਾਲ, 3 ਅਪ੍ਰੈਲ (ਜੇਮਸ ਨਾਹਰ)- ਉੱਘੇ ਵਾਤਾਵਰਨ ਪ੍ਰੇਮੀ ਅਤੇ ਸ਼ਿਫਾ ਆਯੁਰਵੇਦਾ ਦੇ ਮੁੱਖ ਪ੍ਰਬੰਧਕ ਡਾਕਟਰ ਐਸ ਯੂਸਫ ਵਲੋੋਂਾ ਗੁੱਡ ਫਰਾਈਡੇ ਦਿਹਾੜੇ ਮੌਕੇ ਸੰਗਤਾਂ ਨੂੰ ਫੁੱਲਦਾਰ, ਫਲਦਾਰ ਤੇ ਛਾਂਦਾਰ ਬੂਟੇ ਵੰਡੇ | ਡਾਕਟਰ ਯੂਸਫ਼ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੁਣ ਤੱਕ 20 ਹਜ਼ਾਰ ਤੋਂ ਵੱਧ ਹਰ ਦਿਨ ਤਿਉਹਾਰ ਮੌਕੇ ਬੂਟੇ ਵੰਡੇ ਗਏ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਵ ਇਹੀ ਹੈ ਕਿ ਗਰਮੀਆਂ ਵਿਚ ਅਵਾਮ ਨੂੰ ਗਰਮੀ ਤੋਂ ਰਾਹਤ ਮਿਲਣ ਦੇ ਨਾਲ-ਨਾਲ ਸ਼ੁੱਧ ਵਾਤਾਵਰਨ ਮੁਹੱਈਆ ਹੋ ਸਕੇ ਤੇ ਸੋਹਣੀ ਦਿੱਖ ਵਾਲਾ ਹਰਿਆ-ਭਰਿਆ ਪੰਜਾਬ ਬਣ ਸਕੇ | ਉਨ੍ਹਾਂ ਅਪੀਲ ਕੀਤੀ ਕਿ ਹਰ ਕੋਈ ਆਪਣੇ ਖੁਸ਼ੀ ਵਾਲੇ ਮੌਕੇ ਵੱਧ ਤੋਂ ਵੱਧ ਬੂਟੇ ਲਗਾਵੇ ਤੇ ਲੋਕਾਂ ਨੂੰ ਭੇਟ ਕਰਨ ਕਿਉਂਕਿ ਇਸ ਨਾਲੇ ਕੁੱਲ ਕਾਇਨਾਤ ਦਾ ਭਲਾ ਹੈ | ਇਸ ਮੌਕੇ ਜੋਨ ਮਸੀਹ ਕੈਸ਼ੀਅਰ ਪੈਰਿਸ ਕਮੇਟੀ, ਰਾਜ ਕੁਮਾਰ, ਰਾਜੇਸ਼ ਮਸੀਹ ਖੋਖ਼ਰ ਆਦਿ ਹੋਰ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਵਲੋਂ ਨਵੇਂ ਵਿੱਦਿਅਕ ਸੈਸ਼ਨ ਦਾ ਆਗਾਜ਼ <br/> ਅਗਲੀ ਖ਼ਬਰ ਡਾ. ਐਮ.ਆਰ.ਐਸ. ਭੱਲਾ ਸਕੂਲ ਵਲੋਂ ਅਨਿਲ ਨਈਅਰ ਤੇ ਸਮੂਹ ਪਰਿਵਾਰ ਦਾ ਸਨਮਾਨ <br/>
Ad Position 24