ਬਟਾਲਾ, 3 ਅਪ੍ਰੈਲ (ਸਤਿੰਦਰ ਸਿੰਘ)- ਸੇਂਟ ਕਬੀਰ ਪਬਲਿਕ ਸਕੂਲ ਵਲੋਂ ਨਵੇਂ ਅਕਾਦਮਿਕ ਸਾਲ (2026-27) ਦੀ ਸ਼ੁਰੂਆਤ ਚੇਅਰਮੈਨ ਸ: ਹਰਪਾਲ ਸਿੰਘ ਦੇ ਜਨਮ ਦਿਨ ਦੇ ਸ਼ੁਭ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤੀ ਗਈ | ਵਿਦਿਆਰਥੀਆਂ ਤੇ ਅਧਿਆਪਕਾਂ ਨੇ ਗੁਰੂ ਜੀ ਦੀ ਹਜ਼ੂਰੀ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ | ਉਪਰੰਤ ਰਾਗੀ ਦਿਲਪ੍ਰੀਤ ਸਿੰਘ, ਦਲਜੀਤ ਸਿੰਘ, ਅੰਮਿ੍ਤਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਦੁਆਰਾ ਸ਼ਬਦ ਗਾਇਨ ਕਰ ਕੇ ਸਾਰਿਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ | ਵਿਦਿਆਰਥੀਆਂ ਤੇ ਸਕੂਲ ਦੇ ਸੰਗੀਤ ਅਧਿਆਪਕ ਲਖਵਿੰਦਰ ਸਿੰਘ ਦੁਆਰਾ ਸ਼ਬਦ ਗਾਇਨ ਕੀਤਾ ਗਿਆ | ਸਕੂਲ ਦੀ ਸਭਾ ਵਿਚ ਪੰਜਾਬੀ ਵਿਭਾਗ ਦੇ ਅਧਿਆਪਕ ਕਰਮਜੀਤ ਕੌਰ ਦੁਆਰਾ ਸਵਰਗੀ ਹਰਪਾਲ ਸਿੰਘ ਦੀ ਜ਼ਿੰਦਗੀ ਦੇ ਸੁਨਹਿਰੀ ਪਲਾਂ ਦੀਆਂ ਝਲਕੀਆਂ ਸਾਰਿਆਂ ਦੇ ਰੂ-ਬਰੂ ਕੀਤੀਆਂ | ਪਿ੍ੰਸੀਪਲ ਸ੍ਰੀ ਐਸ.ਬੀ. ਨਾਇਰ ਵਲੋਂ ਵੀ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦੇ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ: ਹਰਪਾਲ ਸਿੰਘ ਦੀਆਂ ਬੱਚਿਆਂ ਤੇ ਇਲਾਕੇ ਪ੍ਰਤੀ ਖਾਹਿਸਾਂ ਬਾਰੇ ਜਾਣੂ ਕਰਵਾਇਆ | ਪਿ੍ੰਸੀਪਲ ਐਸ.ਬੀ. ਨਾਯਰ ਤੇ ਪ੍ਰਬੰਧਕ ਮੈਂਬਰਾਂ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |