ਕਲਾਨੌਰ, 3 ਅਪ੍ਰੈਲ (ਪੁਰੇਵਾਲ)- ਸੰਤ ਸੁਲੱਖਣ ਸਿੰਘ ਮੱਲ੍ਹੀ ਦੇ ਗ੍ਰਹਿ ਵਿਖੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀਆਂ ਹਦਾਇਤਾਂ 'ਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਜਿਸ 'ਚ ਯੂਨੀਅਨ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਜੇ ਇਸ ਖੇਤਰ 'ਚ ਕਣਕ ਦੀ ਵਾਢੀ ਨੂੰ ਸਮਾਂ ਰਹਿੰਦਾ ਹੈ ਤੇ ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਵਿਸ਼ੇਸ਼ ਮੁਹਿੰਮ ਚਲਾ ਕੇ ਖੇਤਾਂ 'ਚ ਢਿੱਲੀਆਂ ਤਾਰਾਂ, ਟਰਾਂਸਫਾਰਮਰ ਦੇ ਖਰਾਬ ਸਵਿੱਚਾਂ ਅਤੇ ਜੰਪਰਾਂ ਆਦਿ ਦੀ ਦਰੁਸਤੀ ਨੂੰ ਯਕੀਨੀ ਕੀਤਾ ਜਾਵੇ | ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਦੇ ਖੇਤਾਂ 'ਚ ਬਿਜਲੀ ਦੀਆਂ ਤਾਰਾਂ ਨਾਲ ਦਰੱਖਤ ਲਗਦੇ ਹਨ, ਉਹ ਸੁਰੱਖਿਆ ਦੇ ਮੱਦੇਨਜ਼ਰ ਤਾਰਾਂ ਨੇੜਿਓਾ ਟਾਹਣੀਆਂ ਤੇ ਟਰਾਂਸਫਾਰਮਰਾਂ ਦੇ ਹੇਠੋਂ ਕਣਕ ਦੀ ਕਟਾਈ ਕਰ ਦੇਣ | ਇਸ ਮੌਕੇ ਪਰਮਿੰਦਰ ਸਿੰਘ ਜੌਨਡੀਅਰ ਵਾਲੇ, ਹਰਵੰਤ ਸਿੰਘ ਸਰਪੰਚ, ਪਰਮਿੰਦਰ ਸਿੰਘ ਗੁਰਦਾਸਨੰਗਲ, ਸੁਲੱਖਣ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਮੱਲ੍ਹੀ, ਰਮਨਦੀਪ ਸਿੰਘ ਮੱਲ੍ਹੀ, ਗੋਪੀ ਸਿੰਘਪੁਰੀਆ, ਵੱਸਣ ਸਿੰਘ, ਕਰਨੈਲ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਰਹੇ |