02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਲਾਨੌਰ 'ਚ ਪੀ.ਐਸ. ਵਿਲ੍ਹਾ ਬਣਿਆ ਲੋਕਾਂ ਦਾ ਮਨਪਸੰਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਕਲਾਨੌਰ, 3 ਅਪ੍ਰੈਲ (ਪੁਰੇਵਾਲ)- ਸਥਾਨਕ ਕਸਬੇ ਦੇ ਬਾਹਰਵਾਰ ਬਟਾਲਾ ਮਾਰਗ 'ਤੇ ਆਕ੍ਰਸ਼ਿਤ ਤਰੀਕੇ ਨਾਲ ਆਲੀਸ਼ਾਨ ਇਮਾਰਤ 'ਚ ਤਿਆਰ ਹੋਏ ਪੀ.ਐਸ. ਵਿਲ੍ਹਾ ਲੋਕਾਂ ਲਈ ਵਿਆਹ ਤੇ ਖੁਸ਼ੀ ਦੇ ਸਮਾਗਮਾਂ ਲਈ ਮਨਪਸੰਦ ਬਣਿਆ ਹੈ ਅਤੇ ਪ੍ਰੋਗਰਾਮ ਕਰਨ ਲਈ ਲੋਕਾਂ ਦਾ ਰੁਝਾਨ ਵਧ ਰਿਹਾ ਹੈ | ਪ੍ਰਬੰਧਕ ਸੁਖਜੀਤ ਸਿੰਘ ਸਰਾਂ ਤੇ ਰਜਿੰਦਰ ਸਿੰਘ ਨੀਟਾ ਨੰਬਰਦਾਰ ਨੇ ਦੱਸਿਆ ਕਿ ਇਸ ਸਰਹੱਦੀ ਖੇਤਰ ਦੇ ਲੋਕਾਂ ਦੀ ਮੰਗ ਅਨੁਸਾਰ ਸਾਲ 2025 'ਚ ਮੁਕੰਮਲ ਵਾਤਾਅਨੂਕੂਲ (ਏ.ਸੀ.) ਪੀ.ਐਸ. ਵਿਲ੍ਹਾ ਦਾ ਨਿਰਮਾਣ ਕਰਵਾਇਆ ਗਿਆ ਹੈ | ਸਰਹੱਦੀ ਪਿੰਡਾਂ ਦੇ ਲੋਕ ਹੁਣ ਦੂਰ-ਦੁਰਾਡੇ ਸ਼ਹਿਰਾਂ 'ਚ ਸਮਾਗਮ ਕਰਨ ਦੀ ਥਾਂ 'ਤੇ ਕਲਾਨੌਰ 'ਚ ਹੀ ਸਮਾਗਮ ਕਰਨ ਲਈ ਆਧੁਨਿਕ ਸਹੂਲਤਾਂ ਨਾਲ ਭਰਪੂਰ ਪੀ.ਐਸ. ਵਿਲ੍ਹਾ ਦੀ ਵਰਤੋਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਵੱਡ ਅਕਾਰੀ ਹਾਲ, ਅਲੱਗ ਡਬਲ ਰਸੋਈ, ਅਲੱਗ ਵੀ.ਆਈ.ਪੀ. ਕਮਰੇ ਸਮੇਤ ਠਹਿਰਨ ਲਈ ਅਲੱਗ ਕਮਰੇ, ਅਲੱਗ ਡਾਈਨਿੰਗ ਹਾਲ, ਖੁੱਲਾ ਤੇ ਵੱਡ ਅਕਾਰ ਹਰਿਆਲੀ ਭਰਪੂਰ ਵਿਹੜਾ ਤੇ ਕਾਰ ਪਾਰਕਿੰਗ ਲਈ ਖੁੱਲੀ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੈਟਰੋ-ਸਿਟੀ 'ਚ ਸਥਿਤ ਪੈਲਸਾਂ ਦੀ ਤਰ੍ਹਾਂ ਕਲਾਨੌਰ ਦੇ ਪੀ.ਐਸ. ਵਿਲ੍ਹਾ ਦੀ ਆਲੀਸ਼ਾਨ ਇਮਾਰਤ ਤਿਆਰ ਕੀਤੀ ਗਈ ਹੈ ਤੇ ਵੱਡੇ ਫੁਹਾਰੇ, ਬਗੀਚਾ, ਸਜਾਵਟ ਲੋਕਾਂ ਦੀ ਆਕ੍ਰਸ਼ਿਤ ਲਈ ਤਿਆਰ ਕਰਵਾਇਆ ਗਿਆ ਹੈ | ਇਸ ਤੋਂ ਇਲਾਵਾ ਕੈਟਰਿੰਗ ਦੀ ਸਹੂਲਤ ਸਮੇਤ ਹੋਟਲ ਮੈਨੇਜਮੈਂਟ ਡਿਗਰੀ ਪ੍ਰਾਪਤ ਪੁਰਸ਼ਾਂ ਤੇ ਮਹਿਲਾ ਵੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਪ੍ਰਬੰਧਕਾਂ ਦੱਸਿਆ ਕਿ ਵਿਆਹ, ਪਾਰਟੀਆਂ, ਕਿੱਟੀ ਪ੍ਰੋਗਰਾਮ, ਜਨਮ ਦਿਨ ਪਾਰਟੀਆਂ ਦੇ ਪ੍ਰੋਗਰਾਮਾਂ ਤੋਂ ਇਲਾਵਾ ਮੀਟਿੰਗਾਂ ਕਰਨ ਦਾ ਵੀ ਪ੍ਰਬੰਧ ਹੈ | ਸਰਾਂ ਭਰਾਵਾਂ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਸ ਖੇਤਰ ਦੇ ਲੋਕਾਂ ਤੋਂ ਇਲਾਵਾ ਬਾਹਰਲੇ ਇਲਾਕਿਆਂ ਤੋਂ ਵੀ ਲੋਕ ਆਪਣੇ ਸਮਾਗਮਾਂ ਲਈ ਪੀ.ਐਸ. ਵਿਲ੍ਹਾ ਨੂੰ ਪਸੰਦ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਕਣਕ ਦੀ ਵਾਢੀ ਤੋਂ ਪਹਿਲਾਂ ਬਿਜਲੀ ਵਿਭਾਗ ਖੇਤਾਂ 'ਚ ਸੁਰੱਖਿਆ ਲਈ ਯੋਗ ਉਪਰਾਲੇ ਕਰੇ : ਕਿਸਾਨ ਯੂਨੀਅਨ <br/>
Ad Position 24