ਤਾਰਾਗੜ੍ਹ, 4 ਅਪ੍ਰੈਲ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ 'ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਪਿੰਡਾਂ 'ਚ ਜਾ ਕੇ ਨੁੱਕਰ ਮੀਟਿੰਗਾਂ ਰਾਹੀਂ ਲੋਕਾਂ ਨੂੰ 'ਆਪ' ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸ ਤਹਿਤ ਅੱਜ ਪਿੰਡ ਮਦੀਨਪੁਰ ਵਿਖੇ ਪੰਜਾਬ ਸਟੇਟ ਜਨਰਲ ਸਕੱਤਰ ਮਾਝਾ ਜ਼ੋਨ ਨਰੇਸ਼ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਕੌਰ ਆਪਣੇ ਪਾਰਟੀ ਦੇ ਵਰਕਰਾਂ ਨਾਲ ਪਹੁੰਚੇ | ਇਸ ਮੌਕੇ ਨਰੇਸ਼ ਕੁਮਾਰ ਸੈਣੀ ਨੇ ਪਿੰਡ ਮਦੀਨਪੁਰ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ 'ਆਪ' ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ | ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ 2027 'ਚ ਵਿਧਾਨ ਸਭਾ ਚੋਣਾਂ ਵਿਚ ਵੀ 'ਆਪ' ਹੀ ਸਰਕਾਰ ਬਣਾਵੇਗੀ | ਇਸ ਮੌਕੇ ਠਾਕੁਰ ਬਲਵਾਨ ਸਿੰਘ, ਸੁਨੀਤਾ ਸੈਣੀ, ਜੰਗ ਬਹਾਦਰ, ਠਾਕੁਰ ਪ੍ਰਭਾਤ ਸਿੰਘ, ਸਤੀਸ਼ ਸੈਣੀ, ਬਿੱਟੂ, ਰੋਬਿਨ ਸਲਾਰੀਆ, ਸਰਪੰਚ ਜਗੀਰ ਚੰਦ ਮਦੀਨਪੁਰ, ਸਰਪੰਚ ਚਮਨ ਲਾਲ ਆਦਿ ਮੌਜੂਦ ਸਨ |