ਬਟਾਲਾ, 5 ਅਪ੍ਰੈਲ (ਸਤਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਬਟਾਲਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਪ੍ਰਧਾਨਗੀ ਹੇਠ ਪੰਡਿਤ ਦੀਨ ਦਿਆਲ ਉਪਾਧਿਆ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਦੀਆਂ ਵਿਚਾਰਧਾਰਾ ਅਤੇ ਨੀਤੀਆਂ ਘਰ-ਘਰ ਪਹੁੰਚਾਉਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਕੇਂਦਰ ਸਰਕਾਰ ਵਲੋਂ ਸਾਰੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਵੱਖ-ਵੱਖ ਯੋਜਨਾ ਵਿਸਥਾਰ ਨਾਲ ਦੱਸੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਸੂਬੇ ਵਿਚ ਪਾਰਟੀ ਦੇ ਪ੍ਰਚਾਰ ਨੂੰ ਹੋਰ ਮਜ਼ਬੂਤ ਕਰ ਦੇਣਗੇ | ਇਸ ਮੌਕੇ ਕੈਂਪ ਦੇ ਪ੍ਰਭਾਰੀ ਨਰੇਸ਼ ਸ਼ਰਮਾ ਵਲੋਂ ਦੱਸਿਆ ਗਿਆ ਕਿ ਪਾਰਟੀ ਦੇ ਆਗੂਆਂ ਨੂੰ ਪਾਰਟੀ ਵਿਚ ਕੇਂਦਰ ਸਰਕਾਰ ਵਲੋਂ ਸਾਰੀਆਂ ਯੋਜਨਾਵਾਂ ਬਾਰੇ ਦੱਸਿਆ ਜਾਏਗਾ | ਇਸ ਮੌਕੇ ਕੈਂਪ ਵਿਚ ਲਗਾਏ ਗਏ ਵੱਖ-ਵੱਖ ਬੁਲਾਰਿਆਂ ਅਸ਼ਵਨੀ ਸੇਖੜੀ, ਅੰਬਿਕਾ ਖੰਨਾ, ਬਲਵਿੰਦਰ ਸਿੰਘ ਲਾਡੀ, ਪੰਕਜ ਮਹਾਜਨ, ਉਮੇਸ਼ਵਰ ਮਹਾਜਨ ਵਲੋਂ ਸਾਰੇ ਸਰਕਲ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਪਾਰਟੀ ਵਲੋਂ ਆਏ ਗਏ ਲੱਗੀ ਡਿਊਟੀ ਅਨੁਸਾਰ ਸਾਰੀ ਜਾਣਕਾਰੀ ਦਿੱਤੀ | ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਰੌਸ਼ਨ ਲਾਲ, ਮੀਤ ਪ੍ਰਧਾਨ ਸ਼ਕਤੀ ਸ਼ਰਮਾ, ਭੂਸ਼ਣ ਬਜਾਜ, ਪੰਕਜ ਸਰਮਾ, ਆਸ਼ੂ ਹਾਂਡਾ, ਬਲਵਿੰਦਰ ਕੁਮਾਰ ਮਹਿਤਾ, ਸਰਕਲ ਪ੍ਰਧਾਨ ਦੀਪਕ ਜੋਸ਼ੀ, ਗੁਰਦੀਪ ਸਿੰਘ ਗੁਰਾਇਆ, ਹਰਪ੍ਰੀਤ ਸਿੰਘ ਬੇਦੀ, ਅਮਨਦੀਪ ਸਿੰਘ, ਵਰੁਣ ਡਡਵਾਲ, ਅੰਮਿ੍ਤਪਾਲ ਸਿੰਘ ਮਠਾਰੂ, ਗਗਨ ਮਸੀਹ , ਸੂਰਜ ਪ੍ਰਕਾਸ਼, ਅਨੀਲ ਭੱਟੀ, ਸੰਮੀ ਭੱਟੀ, ਸੰਦੀਪ ਆਜਾਦ, ਗਣੇਸ਼ ਕੁਮਾਰ, ਨਰਿੰਦਰ ਸਿੰਘ ਬਾਜਵਾ, ਬਾਲਕਿ੍ਸ਼ਨ, ਸੁਰਿੰਦਰ ਕੁਮਾਰ, ਰਮੇਸ਼ ਕੁਮਾਰ, ਜਤਿੰਦਰ ਕੁਮਾਰ, ਜਸਪਾਲ ਸਿੰਘ, ਸੁਰਿੰਦਰ ਕੁਮਾਰ ਬਿੱਟੂ, ਸੋਨੀਆ ਸ਼ਰਮਾ, ਰਾਧਾ ਰਾਣੀ, ਰੇਖਾ ਡਡਵਾਲ, ਪਿਰਨਕਾ ਸ਼ਰਮਾ, ਰਾਧਿਕਾ ਭੰਡਾਰੀ, ਕੁਸ਼ਮ ਸ਼ਰਮਾ, ਅਨੀਸ਼ ਅਗਰਵਾਲ ਆਦਿ ਹਾਜ਼ਰ ਸਨ |