ਧਾਰੀਵਾਲ, 5 ਅਪ੍ਰੈਲ (ਸਵਰਨ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨਿਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਤੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਵਿਸ਼ਾਲ ਨਗਰ ਕੀਤਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਇਹ ਨਗਰ ਕੀਰਤਨ ਪਿੰਡ ਅਹਿਮਦਾਬਾਦ, ਖੰੁਡਾ, ਖੰੁਡੀ, ਅਲਾਵਲਪੁਰ, ਸਿੱਧਵਾਂ, ਮਾਨ ਚੋਪੜੇ, ਕੋਟਲੀ ਸੈਣੀਆਂ, ਗੁਰਦੁਆਰਾ ਛੋਟਾ ਘੱਲੂਘਾਰਾ ਠਹਿਰਾਓ ਉਪਰੰਤ ਤਿੱਬੜੀ ਕੈਂਟ, ਤਿੱਬੜ, ਬਾਹੀਆਂ, ਬੱਬਰੀ, ਨੰਗਲ, ਪੀਰ ਦੀ ਸੈਨ, ਪੁਰਾਣਾ ਧਾਰੀਵਾਲ ਆਦਿ ਤੋਂ ਹੁੰਦੇ ਹੋਏ ਮੁੜ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਥਾਂ-ਥਾਂ 'ਤੇ ਸੰਗਤਾਂ ਵਲੋਂ ਸਵਾਗਤੀ ਗੇਟ ਅਤੇ ਲੰਗਰ ਲਗਾ ਕੇ ਭਰਵਾਂ ਸਵਾਗਤ ਕੀਤਾ ਗਿਆ | ਗਤਕਾ ਜਥਿਆਂ ਨੇ ਗਤਕੇ ਦੇ ਜੌਹਰ ਦਿਖਾਏ | ਕਵੀਸ਼ਰਾਂ, ਢਾਡੀਆਂ ਅਤੇ ਰਾਗੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ, ਗੁਰਇਕਬਾਲ ਸਿੰਘ ਮਾਹਲ ਇੰਚਾਰਜ ਹਲਕਾ ਕਾਦੀਆਂ, ਐੱਸ.ਜੀ.ਪੀ.ਸੀ. ਮੈਬਰ ਗੁਰਿੰਦਰਪਾਲ ਸਿੰਘ ਗੋਰਾ ਤੇ ਜਸਬੀਰ ਕੌਰ ਜਫਰਵਾਲ, ਜਗਦੀਸ਼ ਸਿੰਘ ਬੁੱਟਰ ਚੀਫ਼ ਗੁਰਦੁਆਰਾ ਇੰਸਪੈਕਟਰ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਬਾਬਾ ਜੋਗਾ ਸਿੰਘ ਕਾਰ ਸੇਵਾ ਵਾਲੇ, ਭਾਈ ਵੱਸਣ ਸਿੰਘ ਜਫ਼ਰਵਾਲ, ਮੈਨੇਜਰ ਸੁਰਜੀਤ ਸਿੰਘ ਚਾਹਲ, ਬਲਵਿੰਦਰ ਸਿੰਘ ਜਫ਼ਰਵਾਲ ਸੀਨੀਅਰ ਅਕਾਲੀ ਆਗੂ, ਬਾਬਾ ਨੱਥਾ ਸਿੰਘ ਸੰਧਵਾਂ, ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਮੀਤ ਪ੍ਰਧਾਨ, ਪਰਮਵੀਰ ਸਿੰਘ ਲਾਡੀ, ਹਰਦੇਵ ਸਿੰਘ ਬਾਜੇਚੱਕ, ਕੰਵਲਜੀਤ ਸਿੰਘ ਚਾਹਲ ਸਾਬਕਾ ਚੇਅਰਮੈਨ, ਕਥਾਵਾਚਕ ਭਾਈ ਜਸਵਿੰਦਰ ਸਿੰਘ ਕਲੇਰ, ਡਾ. ਗੁਰਜਿੰਦਰ ਸਿੰਘ ਮੁਖੀ ਸੁਖਮਨੀ ਸੇਵਾ ਸੁਸਾਇਟੀ, ਬਲਦੇਵ ਸਿੰਘ ਨਿਮਾਣਾ ਪ੍ਰਧਾਨ ਨਾਨਕਸ਼ਾਹੀ ਸਿੱਖ ਸੇਵਾ ਸੋਸਾਇਟੀ, ਸੇਵਾਮੁਕਤ ਐੱਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਪ੍ਰਧਾਨ ਜਸਵੰਤ ਸਿੰਘ ਸੋਹਲ ਪ੍ਰਧਾਨ ਗੁਰਦੁਆਰਾ ਜਾਪੂਵਾਲ, ਚੈਂਚਲ ਸਿੰਘ ਡਿਪਟੀ ਮੈਨੇਜਰ, ਗੁਰਜੀਤ ਸਿੰਘ ਲੇਹਲ ਖ਼ਜ਼ਾਨਚੀ ਗੁਰੁਆਰਾ ਬੇਬੇ ਨਾਨਕੀ ਜੀ, ਕੁਲਦੀਪ ਸਿੰਘ ਪਟਵਾਰੀ, ਡਾ. ਰਣਜੀਤ ਸਿੰਘ ਬੇਦੀ ਕਾਲੋਨੀ, ਰਛਪਾਲ ਸਿੰਘ ਇੰਚਾਰਜ, ਸੁਖਦੇਵ ਸਿੰਘ ਨਵਾਂ ਪਸਨਾਵਾਲ, ਸਵਰਨਜੀਤ ਸਿੰਘ ਕਲੇਰ, ਕਸ਼ਮੀਰ ਸਿੰਘ ਸੀਰਾ ਸਿੰਘਪੁਰ ਸਰਕਲ ਪ੍ਰਧਾਨ, ਰਾਜਪਾਲ ਸਿੰਘ, ਰੂਪ ਸਿੰਘ ਜਫ਼ਰਵਾਲ, ਸੰਦੀਪ ਸਿੰਘ ਜਫ਼ਰਵਾਲ, ਥਾਣੇਦਾਰ ਸਵਰਨ ਸਿੰਘ ਲੰਗਾਹ, ਮੱਖਣ ਸਿੰਘ ਕਾਹਲੋਂ ਬੰਦਿਆਂਵਾਲੀ, ਦਿਲਬਾਗ ਸਿੰਘ ਗੁਰਦਾਸ ਨੰਗਲ, ਸਿਮਰ ਸਹਾਰੀ ਯੂਥ ਆਗੂ, ਥਾਣੇਦਾਰ ਅਸ਼ੋਕ ਕੁਮਾਰ, ਆਸ਼ੂ ਪਹਿਲਵਾਨ, ਹਰਚਰਨ ਸਿੰਘ ਟੋਨਾ, ਦੀਪ ਮਾਨ ਖੁੰਡਾ, ਜਗਰੂਪ ਸਿੰਘ ਕਲਿਆਣਪੁਰ, ਪਲਵਿੰਦਰ ਸਿੰਘ ਤੇਜਾ, ਸਾ. ਸਰਪੰਚ ਪ੍ਰਗਟ ਸਿੰਘ ਚਾਹਲ, ਗੁਰਮੇਜ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ |
ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
06-04-2026