ਬਟਾਲਾ, 5 ਅਪ੍ਰੈਲ (ਸਤਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਬਟਾਲਾ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ, ਜਿਸ ਵਿਚ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਰੁਕਮਨੀ ਭਾਰਤੀ ਨੇ ਕਿਹਾ ਕਿ ਸਾਡੇ ਸੰਤਾਂ ਦੀ ਸਦਾ ਪ੍ਰਭੂ ਚਰਨਾਂ ਵਿਚ ਅਰਦਾਸ ਹੁੰਦੀ ਰਹੀ ਹੈ ਕਿ ਪ੍ਰਭੂ ਸਾਨੂੰ ਬੁੱਧੀ ਬਖਸ਼ੇ, ਕਿਉਂਕਿ ਇਸ ਦੀ ਅਣਹੋਂਦ ਵਿਚ ਮਨੁੱਖ ਤਬਾਹੀ ਵੱਲ ਵੱਧ ਰਿਹਾ ਹੈ | ਅੱਜ ਸਮਾਜ ਵਿਚ ਧੋਖਾਧੜੀ, ਚੋਰੀ, ਲੁੱਟ-ਖੋਹ ਅਤੇ ਰਿਸ਼ਵਤਖੋਰੀ ਦਾ ਬੋਲਬਾਲਾ ਹੈ | ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਮਨੁੱਖ ਬਿਨਾਂ ਦਿਸ਼ਾ ਤੋਂ ਚੱਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪਤਨ ਵੱਲ ਜਾਂਦਾ ਹੈ | ਸਾਡੇ ਸੰਤ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਪਟੜੀ 'ਤੇ ਲਿਆਉਣਾ ਚਾਹੁੰਦੇ ਹੋ ਤਾਂ ਸਾਨੂੰ ਅਜਿਹੇ ਇੰਜਣ ਦੀ ਜ਼ਰੂਰਤ ਹੈ ਜੋ ਸਾਨੂੰ ਰੱਬ ਦੀ ਮੰਜ਼ਿਲ 'ਤੇ ਪਹੁੰਚਾ ਸਕੇ |