ਕਲਾਨੌਰ, 5 ਅਪ੍ਰੈਲ (ਪੁਰੇਵਾਲ)-ਸਥਾਨਕ ਆਈ.ਸੀ.ਐੱਸ.ਈ. ਐਫੀਲੀਏਟਿਡ ਕੇਰਲਾ ਇੰਟਰਨੈਸ਼ਨਲ ਸਕੂਲ 'ਚ ਪਿ੍ੰਸੀਪਲ ਡੋਮੀਨਿਕ ਮੈਥਿਊ ਦੀਆਂ ਹਦਾਇਤਾਂ 'ਤੇ ਬੱਚਿਆਂ ਦਾ ਦਿਮਾਗੀ ਮਨੋਬਲ ਵਧਾਉਣ ਲਈ ਜੂਨੀਅਰ ਜਮਾਤਾਂ ਦੇ ਬੱਚਿਆਂ ਦਰਮਿਆਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ਜਿਸ 'ਚ ਦੂਸਰੀ, ਤੀਸਰੀ ਤੇ ਚੌਥੀ ਜਮਾਤ ਦੇ ਬੱ ਚਿਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ | ਇਸ ਮਾਸਟਰਮਾਈਾਡ ਕੁਵਿਜ ਮੁਕਾਬਲੇ 'ਚ ਕੁਵਿਜ ਮਾਸਟਰ ਅਬਦੁੱਲ ਫੈਜ਼ਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸ੍ਰੀ ਫੈਜ਼ਲ ਵਲੋਂ ਜੂਨੀਅਰ ਚੈਂਪੀਅਨ ਮੁਕਾਬਲੇ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਪਹਿਲਾਂ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਬਾਅਦ 'ਚ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ, ਜਿਸ 'ਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਵਲੋਂ ਬਹੁਤ ਚੇਤੰਨ ਹੋ ਕੇ ਜਵਾਬ ਦਿੱਤੇ ਗਏ | ਇਸ ਮੌਕੇ ਪਿ੍ੰਸੀਪਲ ਡੋਮੀਨਿਕ ਮੈਥਿਊ ਨੇ ਦੱਸਿਆ ਕਿ ਜੂਨੀਅਰ ਵਰਗ ਦੇ ਮੁਕਾਬਲੇ 'ਚੋਂ ਚੌਥੀ ਜਮਾਤ ਦੀ ਨਵਨੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚੋਂ ਗੁਰਫੈਜ ਸਿੰਘ, ਹਰਕਿਰਤ ਕੌਰ ਅਤੇ ਸਰਗੁਨ ਕੌਰ ਵਲੋਂ ਮੁਕਾਬਲੇ 'ਚ ਚੰਗਾ ਪ੍ਰਦਰਸ਼ਨ ਕੀਤਾ, ਜਦਕਿ ਤੀਸਰੀ ਜਮਾਤ ਦਾ ਗੁਰਨੀਸ਼ ਇਨ੍ਹਾਂ ਮੁਕਾਬਲਿਆਂ ਦਾ ਚੈਂਪੀਅਨ ਬਣਿਆ | ਮੋਹਰੀ ਰਹਿਣ ਵਾਲੇ ਬੱਚਿਆਂ ਦੀ ਪਿ੍ੰਸੀਪਲ ਡੋਮੀਨਿਕ ਮੈਥਿਊ ਅਤੇ ਕੁਵਿਜ ਮਾਸਟਰ ਅਬਦੁੱਲ ਫੈਜ਼ਲ ਵਲੋਂ ਹੌਂਸਲਾ ਅਫ਼ਜਾਈ ਕਰਦਿਆਂ ਸਨਮਾਨ ਕੀਤਾ ਗਿਆ | ਪਿ੍ੰ. ਮੈਥਿਊ ਵਲੋਂ ਕਵਿੱਜ ਮਾਸਟਰ ਅਬਦੁੱਲ ਫੈਜ਼ਲ ਦਾ ਸਨਮਾਨ ਕੀਤਾ ਗਿਆ |