ਕਿਲ੍ਹਾ ਲਾਲ ਸਿੰਘ, 6 ਅਪ੍ਰੈਲ (ਬਲਬੀਰ ਸਿੰਘ)- ਅਕਾਲੀ ਦਲ ਵਾਰਿਸ ਦੇ ਪੰਜਾਬ ਪਾਰਟੀ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਅਤੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਭਾਈ ਜੁਗਰਾਜ ਸਿੰਘ ਲਾਲਾ ਨੰਗਲ ਦੀ ਅਗਵਾਈ ਹੇਠ ਪਿੰਡ ਕੋਟ ਮਜਲਸ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜੋ ਕਿ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ | ਮੀਟਿੰਗ ਵਿਚ ਐੱਮ.ਪੀ. ਖਡੂਰ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਮਾਤਾ ਬਲਵਿੰਦਰ ਕੌਰ, ਸਮਾਜ ਸੇਵੀ ਲੱਖਾ ਸਿੰਘ ਸਿਧਾਣਾ, ਉੱਘੇ ਸਮਾਜ ਸੇਵਕ ਨਵਤੇਜ ਸਿੰਘ ਗੁੱਗੂ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਮਾਤਾ ਬਲਵਿੰਦਰ ਕੌਰ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕੋਸਦਿਆਂ ਕਿਹਾ ਕਿ ਅੱਜ ਜੋ ਹਾਲਾਤ ਬਣੇ ਹਨ, ਉਨ੍ਹਾਂ ਲਈ ਇਹ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਹਨ | ਮੌਜੂਦਾ ਸਰਕਾਰ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਲੋਕਾਂ ਵਲੋਂ ਚੁਣਿਆਂ ਹੋਇਆ ਨੁਮਾਇੰਦਾ ਹੈ, ਉਸ ਨੂੰ ਸੰਸਦ ਵਿਚ ਬੋਲਣ ਤੋਂ ਰੋਕਣ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ | ਲੱਖਾ ਸਿਧਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕੋ ਸਾਡੇ ਕੋਲ 2027 ਇਕ ਆਖਰੀ ਮੌਕਾ ਹੈ, ਜੋ ਵੀ ਪੰਜਾਬ ਪੱਖੀ, ਪੰਜਾਬ ਦਰਦੀ ਸਾਡੇ ਲੋਕ ਨੇ, ਉਹ ਅੱਗੇ ਆਉਣੇ ਚਾਹੀਦੇ ਹਨ, ਜੇ ਪੰਜਾਬ ਦੇ ਪਾਣੀਆਂ, ਬੋਲੀ, ਕਿਸਾਨੀ ਤੇ ਮਜ਼ਦੂਰਾਂ ਨੂੰ ਬਚਾਉਣਾ ਹੈ ਤਾਂ ਕੁੱਲ ਮਿਲਾ ਕੇ ਜੇ ਅਸੀਂ ਪੰਜਾਬੀਆਂ ਨੂੰ ਬਚਾਉਣਾ ਤਾਂ ਸਾਡੇ ਕੋਲ 2027 ਇਕ ਆਖਰੀ ਮੌਕਾ ਹੈ | ਸਮਾਜ ਸੇਵੀ ਨਵਤੇਜ ਸਿੰਘ ਗੁੱਗੂ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਜੋ ਸਾਡਾ ਬੁਨਿਆਦੀ ਹੱਕ ਹੈ, ਸਾਨੂੰ ਸਰਕਾਰਾਂ ਅਜੇ ਤੱਕ ਨਹੀਂ ਮੁਹੱਈਆ ਕਰਵਾ ਸਕੀਆਂ | ਇਸ ਮੌਕੇ ਜੁਗਰਾਜ ਸਿੰਘ ਲਾਲਾ ਨੰਗਲ ਨੇ ਆਏ ਲੋਕਾਂ, ਅਹੁਦੇਦਾਰਾਂ ਤੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਮਾਣ-ਸਤਿਕਾਰ ਕੀਤਾ, ਨਾਲ ਹੀ ਉਨ੍ਹਾਂ ਕਿਹਾ ਕਿ ਹਲਕੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ, ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ 2027 ਵਿਚ ਪੰਜਾਬ 'ਚ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣੇਗੀ, ਜਿਸ ਦੇ ਮੁੱਖ ਮੰਤਰੀ ਭਾਈ ਅੰਮਿ੍ਤਪਾਲ ਸਿੰਘ ਹੋਣਗੇ | ਮੀਟਿੰਗ ਵਿਚ ਜਥੇਦਾਰ ਹਰਜੀਤ ਸਿੰਘ ਲਾਲਾ ਨੰਗਲ, ਸਰਵਣ ਸਿੰਘ ਗੋਲਡਨ ਜ਼ਿਲ੍ਹਾ ਅਬਜਰਵਰ, ਜਰਮਨਜੀਤ ਸਿੰਘ ਜੱਲੂਖੇੜਾ, ਪਰਮਜੀਤ ਕੌਰ ਰਈਆ, ਜਥੇਦਾਰ ਦਲਜਿੰਦਰ ਸਿੰਘ ਡੋਗਰ, ਦਿਲਬਾਗ ਸਿੰਘ ਦਾਬਾਂਵਾਲ, ਮਲੂਕ ਸਿੰਘ ਭਾਗੋਵਾਲ, ਬਲਵਿੰਦਰ ਸਿੰਘ ਫ਼ੌਜੀ, ਜਸਵੰਤ ਸਿੰਘ ਸਾਰਚੂਰ, ਬਲਵਿੰਦਰ ਸਿੰਘ ਭਾਗੋਵਾਲ, ਸਵਿੰਦਰ ਸਿੰਘ ਜਾਂਗਲਾ, ਅਮਰੀਕ ਸਿੰਘ ਜੀ.ਕੇ., ਕੁਲਦੀਪ ਸਿੰਘ ਖਹਿਰਾ, ਕੁਲਵਿੰਦਰ, ਸਿੰਘ ਜਾਂਗਲਾ, ਸੁਖਵਿੰਦਰ ਸਿੰਘ ਘਣੀਏ-ਕੇ-ਬਾਂਗਰ, ਪ੍ਰਤਾਪ ਸਿੰਘ ਬਰਕੀਵਾਲ ਨਵਾਂ ਪਿੰਡ, ਨਾਥਵਿੰਦਰ ਸਿੰਘ ਬਾਜਵਾ, ਬਲਵਿੰਦਰ ਸਿੰਘ ਧਰਮਕੋਟ ਬੱਗਾ, ਲਖਬੀਰ ਸਿੰਘ, ਸਰਦੂਲ ਸਿੰਘ ਹਵੇਲੀਆਂ, ਜਸਵੀਰ ਸਿੰਘ ਕਾਸ਼ਤੀਵਾਲ, ਗੁਰਪ੍ਰੀਤ ਕੋਟ ਖਜਾਨਾ, ਹਰਸਰਨ ਸਿੰਘ ਤਾਰਾਗੜ੍ਹ, ਰਣਜੀਤ ਸਿੰਘ ਬਿਜਲੀਵਾਲ, ਪਰਮਜੀਤ ਸਿੰਘ ਅਕਰਪੁਰਾ, ਜਸਵਿੰਦਰ ਸਿੰਘ ਫ਼ੌਜੀ ਖੋਖਰ ਫ਼ੌਜੀਆਂ, ਬਾਊ