ਧਾਰੀਵਾਲ, 6 ਅਪ੍ਰੈਲ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੀ ਮਹਿਮਾ, ਉਸਤਤ ਤੇ ਵਡਿਆਈ ਲਈ ਹੋਸੰਨ੍ਹਾ ਮਸੀਹੀ ਕਲੀਸਿਆ ਫੈਲੋਸ਼ਿਪ ਆਫ ਇੰਡੀਆ ਵਲੋ 4 ਰੋਜ਼ਾ ਮਸੀਹੀ ਸੰਮੇਲਨ ਤੇ ਖੁਸ਼ਖਬਰੀ ਦਾ ਪ੍ਰਚਾਰ ਤੇ ਇਲਾਹੀ ਸ਼ਿਫਾ ਦੀ ਸੇਵਾ ਸਬੰਧੀ ਸੰਮੇਲਨ ਕਰਵਾਇਆ ਗਿਆ | ਇਹ ਸੰਮੇਲਨ ਸਬੰਧਤ ਚਰਚ ਦੇ ਚੀਫ਼ ਪਾਸਟਰ ਮੁਨੀਰ ਮਸੀਹ ਦੀ ਅਗਵਾਈ ਹੇਠ ਕਰਵਾਇਆ ਗਿਆ | ਹੋਸੰਨ੍ਹਾ ਕਨਵੈਨਸ਼ਨ ਗਰਾਊਾਡ ਨੇੜੇ ਸ਼ਾਹ ਪੈਟਰੋਲ ਪੰਪ ਜੀ.ਟੀ. ਰੋਡ ਧਾਰੀਵਾਲ ਵਿਖੇ ਕਰਵਾਏ ਇਸ ਸਮਾਗਮ ਵਿਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਰਮਨ ਬਹਿਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਤੇ ਸੰਗਤਾਂ ਨਾਲ ਈਸਟਰ ਦੇ ਪਵਿੱਤਰ ਦਿਨ ਦੀ ਵਧਾਈ ਸਾਂਝੀ ਕੀਤੀ | ਇਸ ਤੋਂ ਇਲਾਵਾ ਪ੍ਰਭੁ ਯਿਸੂ ਮਸੀਹ ਦੀ ਸ਼ਾਨ ਵਿਚ ਵੱਖ-ਵੱਖ ਭਜਨ ਮੰਡਲੀਆਂ ਨੇ ਮਸੀਹ ਭਜਨਾਂ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਪਾਸਟਰ ਸਲਾਮਤ ਮਸੀਹ, ਪਾਸਟਰ ਇਮੈਨੁਅਲ ਬਿੱਟੂ, ਅਰਾਧਕ ਸੋਨੂੰ ਸਟੀਫ਼ਨ, ਪਾਸਟਰ ਕੇਵਲ ਮਸੀਹ, ਪਾਸਟਰ ਰਾਹੁਲ ਮਸੀਹ, ਸੂਰਤ ਮਸੀਹ, ਪਾਸਟਰ ਅਦਬ ਮਸੀਹ, ਪਾਸਟਰ ਲਾਡੀ, ਪਾ. ਅਨਿਲ ਮਸੀਹ, ਪਾ. ਰਵੀ ਗੁਰੂ ਕੀ ਵਡਾਲੀ ਆਦਿ ਹਜ਼ਰ ਸਨ |