ਕਾਦੀਆਂ, 6 ਅਪ੍ਰੈਲ (ਕੁਲਵਿੰਦਰ ਸਿੰਘ)- ਪੈਨਸ਼ਨਰਜ਼ ਐਸੋਸੀਏਸਨ ਪਾਵਰਕਾਮ ਤੇ ਟਰਾਂਸਕੋ ਮੰਡਲ ਕਾਦੀਆਂ ਵਲੋਂ ਸੂਬਾ ਕਮੇਟੀ ਦੇ ਫੈਸਲੇ ਤਹਿਤ ਮੰਡਲ ਦਫਤਰ ਕਾਦੀਆਂ ਅੱਗੇ ਸਰਕਾਰ ਖਿਲਾਫ਼ ਵਿਸ਼ਾਲ ਰੋਸ਼ ਧਰਨਾ ਦਿੱਤਾ ਗਿਆ, ਜਿਸ ਦੀ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨ ਗੁਰਮੇਜ ਸਿੰਘ ਨੇ ਕੀਤੀ | ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਵਲੋਂ ਪੱਤਰ ਜਾਰੀ ਕਰ ਕੇ ਪੈਨਸ਼ਨਰਾਂ ਦੇ ਜੀਵਨ ਸਰਟੀਫਿਕੇਟ ਸਮਾਰਟ ਫੋਨ ਰਾਹੀਂ ਜਮ੍ਹਾ ਕਰਵਾਉਣ ਦੀ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਕਰਮਚਾਰੀਆਂ ਦੇ ਜੀਵਨ ਪ੍ਰਮਾਣ ਪੱਤਰ ਪਹਿਲਾਂ ਦੀ ਤਰ੍ਹਾਂ ਮੰਡਲ ਦਫਤਰ ਵਿਖੇ ਲਏ ਜਾਣ | ਆਗੂਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ | ਇਸ ਮੌਕੇ ਬਲਬੀਰ ਸਿੰਘ, ਜਰਨੈਲ ਸਿੰਘ, ਦਿਲਬਾਗ ਸਿੰਘ, ਜਗਦੀਸ਼ ਚੰਦਰ, ਸੁਰਿੰਦਰ ਸਿੰਘ ਰਿਆੜ, ਟੀ.ਐਸ.ਯੂ. ਦੇ ਆਗੂ ਜਗਤਾਰ ਸਿੰਘ ਖੁੰਡਾ, ਕਸ਼ਮੀਰ ਸਿੰਘ, ਸੁਰਜੀਤ ਸਿੰਘ ਗੁਰਾਇਆ ਆਦਿ ਹਾਜ਼ਰ ਸਨ |