02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਭਾਈ ਜੁਗਰਾਜ ਸਿੰਘ ਤੂਫਾਨ ਦਾ 36ਵਾਂ ਸ਼ਹੀਦੀ ਸਮਾਗਮ ਕੱਲ੍ਹ

Ad Position 21
No active advertisement
ਅਜੀਤ ਡੈਸਕ 07-04-2026
ਸ੍ਰੀ ਹਰਿਗੋਬਿੰਦਪੁਰ, 6 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ ਧੀ-ਜਵਾਈ ਸਿਮਰਨਜੀਤ ਕੌਰ-ਭਾਈ ਇੰਦਰਜੀਤ ਸਿੰਘ ਤੇ ਪਿੰਡ ਵਾਸੀਆਂ ਵਲੋਂ ਭਾਈ ਜੁਗਰਾਜ ਸਿਘ ਤੂਫਾਨ ਨੂੰ ਸਮਰਪਿਤ ਸ਼ਹੀਦੀ ਸਮਾਗਮ 8 ਅਪ੍ਰੈਲ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਚੀਮਾ ਖੁੱਡੀ ਵਿਖੇ ਕਰਵਾਇਆ ਜਾਵੇਗਾ | ਸਿਮਰਨਜੀਤ ਕੌਰ ਨੇ ਦੱਸਿਆ ਕਿ ਪਿੰਡ ਚੀਮਾ ਖੁੱਡੀ ਵਿਖੇ ਸਥਿਤ ਸ਼ਹੀਦ ਭਾਈ ਜੁਗਰਾਜ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੀ 36ਵੀਂ ਬਰਸੀ ਦੇ ਸਬੰਧ ਵਿਚ ਅਖੰਡ ਪਾਠ ਦੀ ਆਰੰਭਤਾ 6 ਅਪ੍ਰੈਲ ਨੂੰ ਕੀਤੀ ਗਈ ਅਤੇ 8 ਅਪ੍ਰੈਲ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ | ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ | ਬਾਅਦ ਦੁਪਹਿਰ ਬਾਬਾ ਜੁਗਰਾਜ ਸਿੰਘ ਸਪੋਰਟਸ ਕਲੱਬ ਖੁੱਡੀ ਤੇ ਐਨ.ਆਰ.ਆਈ. ਵੀਰਾਂ, ਇਲਾਕਾ ਨਿਵਾਸੀਆਂ ਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ 12ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ | ਕਲੱਬ ਪ੍ਰਧਾਨ ਸਿਕੰਦਰ ਸਿੰਘ ਚੀਮਾ ਖੁੱਡੀ ਨੇ ਕਿਹਾ ਕਿ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਇਕ ਲੱਖ 25 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ | ਇਸ ਮੌਕੇ ਸੂਬੇਦਾਰ ਹਰਪ੍ਰੀਤ ਸਿਘ ਹੈਪੀ ਸ਼ਾਹ ਚੀਮਾ ਖੁੱਡੀ, ਸਤਵੰਤ ਸਿੰਘ, ਪੂਰਨ ਸਿੰਘ, ਸਤਵਿੰਦਰ ਸਿੰਘ, ਜਸਬੀਰ ਸਿੰਘ, ਪਰਮਜੀਤ ਸਿੰਘ, ਰਾਜਿੰਦਰਜੀਤ ਸਿੰਘ ਪਿੰਟੂ, ਨੰਬਰਦਾਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਬਾਊ, ਸਿਕੰਦਰ ਸਿੰਘ, ਹਰਪਾਲ ਸਿੰਘ, ਜਥੇਦਾਰ ਮਹਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਕੈਨੇਡਾ ਦੀ ਥਾਂ ਦੁਬਈ ਭੇਜਿਆ, ਟਰੈਵਲ ਏਜੰਟ ਨਾਮਜ਼ਦ ਅਗਲੀ ਖ਼ਬਰ ਪੈਨਸ਼ਨਰਜ਼ ਐਸ਼ੋਸੀਏਸਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ
Ad Position 24