03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਈਸਟਰ ਸਮਾਗਮ 'ਚ ਪਹੁੰਚੇ ਭਾਜਪਾ ਆਗੂ ਸੋਨੀ ਮੋਹਲੋਵਾਲੀ ਵਲੋਂ ਗਲੀਆਂ 'ਚ ਗੰਦਗੀ ਦੀ ਸਫਾਈ ਲਈ ਸਹਿਯੋਗ

Ad Position 21
No active advertisement
ਅਜੀਤ ਡੈਸਕ 09-04-2026
ਕਲਾਨੌਰ, 8 ਅਪ੍ਰੈਲ (ਪੁਰੇਵਾਲ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਆਗੂ ਵਲੋਂ ਬਲਾਕ ਦੇ ਇਕ ਪਿੰਡ 'ਚ ਈਸਟਰ ਸਮਾਗਮ 'ਚ ਸ਼ਿਰਕਤ ਕਰਨ ਲਈ ਪਹੁੰਚਣ 'ਤੇ ਗਲੀਆਂ 'ਚ ਗੰਦਗੀ ਦੀ ਸਮੱਸਿਆ ਦਾ ਮੌਕੇ 'ਤੇ ਹੱਲ ਕਰਵਾਉਂਦਿਆਂ ਸਫਾਈ ਕਾਰਜਾਂ ਲਈ ਮਾਲੀ ਮਦਦ ਦਿੱਤੀ ਗਈ | ਕਲਾਨੌਰ ਬਲਾਕ ਦੇ ਪਿੰਡ ਬਰੀਲਾ ਕਲਾਂ ਵਿਖੇ ਈਸਟਰ ਸਮਾਗਮਾਂ ਦੀ ਖੁਸ਼ੀ ਨੂੰ ਭਾਈਚਾਰੇ ਨਾਲ ਸਾਂਝੀ ਕਰਨ ਲਈ ਭਾਜਪਾ ਦੇ ਸੀਨੀਅਰ ਆਗੂ ਤੇ ਟੇ੍ਰਡ ਸੈੱਲ ਭਾਜਪਾ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਵਲੋਂ ਸ਼ਿਰਕਤ ਕੀਤੀ ਗਈ | ਇਸ ਦੌਰਾਨ ਪ੍ਰਧਾਨ ਮੰਗਾ ਮਸੀਹ ਦੀ ਅਗਵਾਈ 'ਚ ਸ੍ਰੀ ਸੋਨੀ ਮੋਹਲੋਵਾਲੀ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮੰਗਾ ਮਸੀਹ, ਗੁਲਜਾਰ ਮਸੀਹ, ਕਰਮਾ ਮਸੀਹ, ਕੰਵਲਜੀਤ ਸਿੰਘ, ਪ੍ਰੀਤਮ ਮਸੀਹ, ਰਜਿੰਦਰ ਸਿੰਘ ਮੀਆਂਕੋਟ, ਅਮਨ ਅਠਵਾਲ, ਸੱਤਾ ਮਸੀਹ, ਸੁੱਖਚੰਦ ਮਸੀਹ, ਪਵਨ ਮਸੀਹ, ਸੱਤਾ ਮਸੀਹ, ਗੁਰਪ੍ਰੀਤ ਗੋਪੀ, ਗਗਨਦੀਪ ਸਿੰਘ, ਦੇਬੀ ਸਿੰਘ, ਲਖਵਿੰਦਾ, ਲੱਖਾ ਸਿੰਘ, ਕੰਵਲਜੀਤ ਗੱਗੂ, ਮੰਗਲ, ਗੁਰਮੀਤ, ਮਲਕੀਤ ਸਿੰਘ, ਅਨੰਦ ਕਿਸ਼ੋਰ, ਰਵਿੰਦਰ ਮਸੀਹ, ਲਵ ਸਿੰਘ, ਜੋਰਾਵਰ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਸਾਂਝੇ ਪੱਤਣ ਸੱਭਿਆਚਾਰਕ ਮੰਚ ਵਲੋਂ ਖੇਡ ਮੇਲੇ 'ਚ ਨੜਾਂਵਾਲੀ ਕਬੱਡੀ ਟੀਮ ਨੂੰ ਰਮਦਾਸ ਨੇ ਹਰਾਇਆ ਅਗਲੀ ਖ਼ਬਰ 2020 ਤੋਂ ਭਰਤੀ ਹੋਏ ਕਰਮਚਾਰੀਆਂ ਨੂੰ ਪੰਜਾਬ ਸਕੇਲ ਦਿੱਤਾ ਜਾਵੇ : ਪੁਲਿਸ ਪੈਨਸ਼ਨਰ
Ad Position 24