ਕਲਾਨੌਰ, 8 ਅਪ੍ਰੈਲ (ਪੁਰੇਵਾਲ)- ਸਾਂਝੇ ਪੱਤਣ ਸੱਭਿਆਚਾਰਕ ਮੰਚ ਵਲੋਂ ਸਥਾਨਕ ਕਸਬੇ ਦੇ ਬਾਬਾ ਕਾਰ ਜੀ ਸਟੇਡੀਅਮ ਵਿਖੇ ਖੇਡ ਮੇਲਾ ਕਰਵਾਇਆ ਗਿਆ ਜਿਸ 'ਚ ਰਵਾਇਤੀ ਖੇਡਾਂ ਦੌਰਾਨ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਦੌੜ 'ਚੋਂ ਲਖਵਿੰਦਰ ਸਿੰਘ ਡੇਅਰੀਵਾਲ ਕਿਰਨ ਪਹਿਲੇ, ਬਲਬੀਰ ਸਿੰਘ ਨੜਾਂਵਾਲੀ ਦੂਸਰੇ ਤੇ ਸਤਨਾਮ ਸਿੰਘ ਰੌੜ ਖੈਹਿਰਾ ਤੀਸਰੇ ਸਥਾਨ 'ਤੇ ਰਹੇ | ਇਸ ਦੌਰਾਨ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਤੇ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦੀਆਂ ਟੀਮਾਂ ਦਰਮਿਆਨ ਕਬੱਡੀ ਦਾ ਫਸਵਾਂ ਮੈਚ ਹੋਇਆ | ਸੰਤ ਬਾਬਾ ਮਹਿਲ ਸਿੰਘ ਵਲੋਂ ਕਬੱਡੀ ਦੀਆਂ ਟੀਮਾਂ ਨੂੰ ਆਸ਼ੀਰਵਾਦ ਦਿੱਤਾ | ਕੋਚ ਰਮੇਸ਼ ਡੇਅਰੀਵਾਲ ਦੀ ਦੇਖ-ਰੇਖ ਹੇਠ ਹੋਏ ਕਬੱਡੀ ਮੁਕਾਬਲੇ 'ਚੋਂ ਨੜਾਂਵਾਲੀ ਦੀ ਟੀਮ ਨੂੰ ਰਮਦਾਸ ਦੀ ਟੀਮ ਨੇ ਹਰਾਇਆ | ਪ੍ਰਧਾਨ ਪਲਵਿੰਦਰ ਸਿੰਘ ਬਾਜਵਾ ਸ਼ਕਰੀ ਨੇ ਦੱਸਿਆ ਕਿ 'ਸਾਡਾ ਖੁਆਬ ਨਸ਼ਾ ਮੁਕਤ ਪੰਜਾਬ' ਦੇ ਬੈਨਰ ਹੇਠ ਕਰਵਾਈਆਂ ਖੇਡਾਂ ਪ੍ਰਤੀ ਦਰਸ਼ਕਾਂ 'ਚ ਵੱਡਾ ਉਤਸ਼ਾਹ ਪਾਇਆ ਗਿਆ | ਪ੍ਰਧਾਨ ਬਾਜਵਾ ਨੇ ਦੱਸਿਆ ਕਿ ਆਗਾਮੀ ਸਮੇਂ ਦੌਰਾਨ ਵੀ ਸਾਂਝੇ ਪੱਤਣ ਸੱਭਿਆਚਾਰਕ ਮੰਚ ਵਲੋਂ ਅਜਿਹੇ ਕਾਰਜ ਜਾਰੀ ਰੱਖੇ ਜਾਣਗੇ | ਇਸ ਮੌਕੇ ਮੈਂਬਰ ਸੰਮਤੀ ਮੈਂਬਰ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਰੇਸ਼ਮ ਸਿੰਘ ਪੱਡਾ ਸੰਮਤੀ ਮੈਂਬਰ, ਓਮ ਪ੍ਰਕਾਸ਼ ਸਲਹੋਤਰਾ, ਰੂਪਤੇਜਿੰਦਰ ਸਿੰਘ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਸਰਪੰਚ ਜਤਿੰਦਰ ਕੁਮਾਰ ਗੋਰਾ, ਸਰਪੰਚ ਹਰਜੀਤ ਸਿੰਘ ਗੁਰਾਇਆ, ਮਨਦੀਪ ਸਿੰਘ ਬੁਲਾਰੀਆ, ਡਾ. ਰਾਮੇਸ਼ਵਰ ਸੈਣੀ, ਸੇਵਾ ਸਿੰਘ ਜਠੌਲ, ਸਰਬਜੀਤ ਸਿੰਘ ਭੰਗੂ, ਸਰਪੰਚ ਸੁਬੇਗ ਸਿੰਘ ਮੱਲ੍ਹੀ, ਸਰਪੰਚ ਸੁਰਜੀਤ ਸਿੰਘ ਬਿਸ਼ਨਕੋਟ, ਸਰਪੰਚ ਰਜਿੰਦਰ ਸਿੰਘ ਸਪਰਾਏ, ਬਲਜੀਤ ਸਿੰਘ ਸਿੱਧੂ, ਚੈਂਚਲ ਕੁਮਾਰ ਅਗਰਵਾਲ, ਇੰਦਰ ਭਾਰਲ ਬਲਾਕ ਪ੍ਰਧਾਨ, ਮਨਪ੍ਰੀਤ ਸਿੰਘ ਅਠਵਾਲ, ਪਿ੍ਤਪਾਲ ਸਿੰਘ ਪਕੀਵਾਂ, ਹਰਪ੍ਰੀਤ ਸਿੰਘ ਸੋਢੀ, ਝਿਰਮਲ ਸਿੰਘ ਭੰਗਵਾਂ, ਰੋਹਣ ਸੱਚਰ, ਮਾਸਟਰ ਬਿਕਰਮ ਸਿੰਘ ਅਰਲੀਭੰਨ, ਰਜਵੰਤ ਸਿੰਘ ਰਸੂਲਪੁਰ, ਇੰਦਰਜੀਤ ਲਾਡੀ ਡੇਅਰੀਵਾਲ, ਗੁਰਦੀਪ ਸਿੰਘ ਬੋਹੜਵਡਾਲਾ, ਜੁਗਰਾਜ ਸਿੰਘ ਛੋਹਣ, ਮੰਗਲ ਸਿੰਘ ਸ਼ਹੂਰ, ਭਜਨ ਸਿੰਘ ਸਾਲੇਚੱਕ, ਰਮਨ ਕੁਮਾਰ ਨੜਾਂਵਾਲੀ, ਰਛਪਾਲ ਸਿੰਘ ਮਾਨੇਪੁਰ, ਸਰਦੂਲ ਮਸੀਹ ਮਾਲੋਮੂਆ, ਸੂਬਾ ਸਿੰਘ ਕੁੱਕਰ, ਗਗਨਦੀਪ ਗੱਡੀਆਂ, ਇੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਮੁਹਤਬਰ ਹਾਜ਼ਰ ਰਹੇ |