ਬਟਾਲਾ, 10 ਅਪ੍ਰੈਲ (ਸਤਿੰਦਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨ ਕੀਤੇ ਗਏ ਨਤੀਜਿਆਂ ਵਿਚ ਸੈਂਟਰਲ ਕਾਲਜ ਘੁਮਾਣ ਦੇ ਕਾਮਰਸ ਵਿਭਾਗ ਦੇ ਨਤੀਜੇ ਜਿੱਥੇ 100 ਫ਼ੀਸਦੀ ਰਹੇ ਉਥੇ ਬੀ.ਕਾਮ. ਤੀਜੇ ਸਮੈਸਟਰ ਦੀ ਸੁਮਨਦੀਪ ਕੌਰ ਨੇ 75.7 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿਚੋਂ ਪਹਿਲਾ, ਸਹਿਜਪ੍ਰੀਤ ਕੌਰ ਨੇ 71.7 ਫ਼ੀਸਦੀ ਅੰਕ ਤੇ ਅਕਾਸ਼ਦੀਪ ਕੌਰ ਨੇ 70.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਨਵਜੋਤ ਕੌਰ ਪੰਨੂੰ ਨੇ ਦੱਸਿਆ ਕਿ ਵਿਦਿਆਰਥੀ ਹਮੇਸ਼ਾ ਦੀ ਤਰ੍ਹਾਂ ਚੰਗੇ ਨੰਬਰ ਲੈ ਕੇ ਕਾਲਜ ਤੇ ਇਲਾਕੇ ਦਾ ਨਾਂਅ ਰੌਸ਼ਨ ਕਰਦੇ ਹਨ | ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਇਨ੍ਹਾਂ ਸ਼ਾਨਦਾਰ ਨਤੀਜਿਆ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਤੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਨਵਜੋਤ ਕੌਰ ਪੰਨੂੰ ਦੀ ਯੋਗ ਅਗਵਾਈ ਦੇ ਸਿਰ ਬੱਝਦਾ ਹੈ | ਸੈਂਟਰਲ ਗਰੁੱਪ ਆਫ ਇੰਸਟੀਚਿਊਟਸ ਦੇ ਪ੍ਰਧਾਨ ਹਰਨੇਕ ਸਿੰਘ ਪੰਨੂੰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |