22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਾਰੀ ਸਿੱਖਿਆ ਦਾ ਸਾਕਾਰ ਰੂਪ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫ਼ਾਰ ਵੁਮੈਨ ਗੁਰਦਾਸਪੁਰ

Ad Position 21
No active advertisement
ਅਜੀਤ ਡੈਸਕ 11-04-2026
ਗੁਰਦਾਸਪੁਰ, 10 ਅਪ੍ਰੈਲ (ਪੰਕਜ ਸ਼ਰਮਾ)- ਨਾਰੀ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ, ਸਗੋਂ ਇਹ ਇਕ ਸਮਾਜਿਕ ਕ੍ਰਾਂਤੀ ਦਾ ਆਧਾਰ ਹੈ, ਜੋ ਇਕ ਮਹਿਲਾ ਨੂੰ ਆਪਣੇ ਅਧਿਕਾਰਾਂ, ਜ਼ਿੰਮੇਵਾਰੀਆਂ ਤੇ ਸੰਭਾਵਨਾਵਾਂ ਪ੍ਰਤੀ ਜਾਗਰੂਕ ਬਣਾਉਂਦੀ ਹੈ | ਇਨ੍ਹਾਂ ਵਿਚਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਇਸਤਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਵਿਚੋਂ ਸਵ: ਪੰਡਿਤ ਮੋਹਨ ਲਾਲ ਤੇ ਉਨ੍ਹਾਂ ਦੇ ਪੁੱਤਰ ਸਵ: ਉਪਕਾਰ ਕਿ੍ਸ਼ਨ ਸ਼ਰਮਾ ਦੀ ਦੂਰ-ਅੰਦੇਸ਼ੀ ਸੋਚ ਨਾਲ ਗੁਰਦਾਸਪੁਰ ਵਿਚ ਇਸ ਉੱਚ ਗੁਣਵੱਤਾ ਵਾਲੇ ਸਿੱਖਿਆ ਸੰਸਥਾ ਦੀ ਸਥਾਪਨਾ ਕੀਤੀ ਗਈ | ਵਰਤਮਾਨ ਕਾਲਜ ਪ੍ਰਧਾਨ ਮੈਡਮ ਵਿਸ਼ਾਲੀ ਸ਼ਰਮਾ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹਨ | ਜਨਰਲ ਸਕੱਤਰ ਪੀ.ਕੇ. ਬਜਾਜ ਤੇ ਚੇਅਰਮੈਨ ਹੀਰਾ ਮਨੀ ਅਗਰਵਾਲ ਦੇ ਅਣਥੱਕ ਯਤਨਾਂ ਨਾਲ ਕਾਲਜ ਹਰ ਖੇਤਰ 'ਚ ਨਵੀਆਂ ਉਚਾਈਆਂ ਛੂਹ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ: ਨੀਰੂ ਸ਼ਰਮਾ ਆਪਣੀ ਦੂਰ-ਦਿ੍ਸ਼ਟੀ ਸੋਚ, ਪ੍ਰਬੰਧਕੀ ਕੁਸ਼ਲਤਾ ਤੇ ਸਮਰਪਣ ਭਾਵਨਾ ਨਾਲ ਕਾਲਜ ਨੂੰ ਨਵੇਂ ਮਿਆਰਾਂ ਤੇ ਨਵੀਆਂ ਲੀਹਾਂ 'ਤੇ ਲਿਜਾ ਰਹੇ ਹਨ | ਉਨ੍ਹਾਂ ਨੂੰ ਇਸ ਸਾਲ 'ਬੈਸਟ ਪਿ੍ੰਸੀਪਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਉਹ ਵੀ.ਸੀ. ਨੋਮਿਨੀ ਹੋਣ ਦੇ ਨਾਲ-ਨਾਲ ਦੋ ਵਾਰ ਪਿ੍ੰਸੀਪਲ ਇੰਟਰਵਿਊ ਲਈ ਚੁਣੇ ਜਾਣਾ ਵੀ ਉਨ੍ਹਾਂ ਦੀ ਯੋਗਤਾ ਨੂੰ ਦਰਸਾਉਂਦਾ ਹੈ | ਡਾ: ਨੀਰੂ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਤੋਂ ਵੀ ਵਿਦਿਆਰਥਣਾਂ ਇੱਥੇ ਉੱਚ ਸਿੱਖਿਆ ਲਈ ਆ ਰਹੀਆਂ ਹਨ | 13 ਸਾਲਾਂ ਬਾਅਦ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੋਂ ਇੰਟਰ-ਕਾਲਜ (ਵੁਮੈਨ) 'ਬੀ' ਡਵੀਜ਼ਨ ਚੈਂਪੀਅਨਸ਼ਿਪ 2024-25 ਵਿਚ ਸਮੁੱਚੇ ਤੌਰ 'ਤੇ ਦੂਜਾ ਰਨਰਅੱਪ ਖ਼ਿਤਾਬ ਜਿੱਤ ਕੇ ਆਪਣੀ ਯੋਗਤਾ ਸਾਬਤ ਕੀਤੀ ਕਾਲਜ ਨੂੰ ਇਨੋਵੇਸ਼ਨ ਸੈਲ, ਮਨਿਸਟਰੀ ਆਫ਼ ਐਜੂਕੇਸ਼ਨ ਤੇ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਵਲੋਂ ਪ੍ਰਸ਼ੰਸਾ ਪੱਤਰ ਮਿਲਣਾ ਇਸ ਦੀਆਂ ਉਪਲੱਬਧੀਆਂ ਨੂੰ ਹੋਰ ਮਜ਼ਬੂਤ ਕਰਦਾ ਹੈ | ਇਸ ਤੋਂ ਇਲਾਵਾ 'ਬੈਸਟ ਗ੍ਰੀਨ ਕੈਂਪਸ-2024', 'ਚੈਂਪੀਅਨ ਆਫ਼ ਵੈਲਨੈਸ ਐਂਡ ਵਾਇਟੈਲਿਟੀ ਐਵਾਰਡ 2025' ਤੇ 'ਮੋਸਟ ਪ੍ਰੋਗ੍ਰੈਸਿਵ ਇੰਸਟੀਚਿਊਟ 2025' ਵਰਗੇ ਸਨਮਾਨ ਇਸ ਸੰਸਥਾ ਦੀ ਉੱਨਤੀ ਦਾ ਸਪੱਸ਼ਟ ਸਬੂਤ ਹਨ | ਅਲੱਗ-ਅਲੱਗ ਸਟਰੀਮ ਵਿਚੋਂ ਲਗਪਗ 112 ਵਿਦਿਆਰਥਣਾਂ ਨੇ ਡਿਸਟਿੰਕਸ਼ਨ ਪ੍ਰਾਪਤ ਕੀਤੀਆਂ ਹਨ | ਕਾਲਜ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਐਡ-ਆਨ, ਵੈਲਯੂ ਐਡਿਡ, ਸਕਿੱਲ ਡਿਵੈਲਪਮੈਂਟ ਤੇ ਸ਼ਾਰਟ ਟਰਮ ਕੋਰਸ ਮੁਹੱਈਆ ਕਰਦਾ ਹੈ | ਨੈਕ ਵਲੋਂ 'ਏ' ਗ੍ਰੇਡ ਪ੍ਰਾਪਤ ਕਰਨਾ ਇਸ ਦੀ ਮੌਲਿਕਤਾ ਤੇ ਖ਼ਾਸੀਅਤ ਦਾ ਪ੍ਰਮਾਣ ਹੈ | ਇਸ ਦੇ ਨਾਲ ਹੀ 2023-2024 ਵਿਚ ਮਾਨਵ ਸਰੋਤ ਵਿਕਾਸ ਮੰਤਰਾਲੇ ਦੁਆਰਾ ਬੈਸਟ ਅਕਾਦਮਿਕ ਸੈਸ਼ਨ ਦੇ ਲਈ ਤਿੰਨ ਸਟਾਰ ਰੇਟਿੰਗ ਪ੍ਰਸ਼ੰਸਾ ਪੱਤਰ ਮਿਲਿਆ ਹੈ | ਇਸ ਦੇ ਨਾਲ ਹੀ ਵੱਖ-ਵੱਖ ਸਕਾਲਰਸ਼ਿਪਾਂ ਦੀ ਵਿਵਸਥਾ ਕਰਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਲੜਕੀ ਸਿੱਖਿਆ ਤੋਂ ਵਾਂਝੀ ਨਾ ਰਹੇ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਵਰਗ 2027 ਦੀਆਂ ਚੋਣਾਂ 'ਚ ਕਾਂਗਰਸ ਦੀ ਜਿੱਤ ਲਈ ਅਹਿਮ ਰੋਲ ਨਿਭਾਵੇਗਾ : ਸਚਿਨ ਕਾਲੀਆ ਅਗਲੀ ਖ਼ਬਰ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ (ਪੁਨਰ ਸੁਰਜੀਤ) ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕਰਨ 'ਤੇ ਜਥੇਦਾਰ ਬਰਿਆਰ ਵਲੋਂ ਵਧ...
Ad Position 24