22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨੌਜਵਾਨ ਵਰਗ 2027 ਦੀਆਂ ਚੋਣਾਂ 'ਚ ਕਾਂਗਰਸ ਦੀ ਜਿੱਤ ਲਈ ਅਹਿਮ ਰੋਲ ਨਿਭਾਵੇਗਾ : ਸਚਿਨ ਕਾਲੀਆ

Ad Position 21
No active advertisement
ਅਜੀਤ ਡੈਸਕ 11-04-2026
ਸ੍ਰੀ ਹਰਿਗੋਬਿੰਦਪੁਰ, 10 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ 'ਚ ਕਾਂਗਰਸ ਪਾਰਟੀ ਵਲੋਂ ਕਰਵਾਈਆਂ ਗਈਆਂ ਯੂਥ ਵਰਗ ਦੀਆਂ ਆਨਲਾਇਨ ਵੋਟਾਂ ਦੇ ਉਮੀਦਵਾਰ ਸਚਿਨ ਕਾਲੀਆ ਵਾਸੀ ਸ੍ਰੀ ਹਰਿਗੋਬਿੰਦਪੁਰ ਵਲੋਂ ਆਪਣੇ ਸਾਥੀਆਂ ਸਮੇਤ ਕਾਦੀਆਂ ਵਿਖੇ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਦੇ ਸਪੁੱਤਰ ਵਿਕਰਮ ਪ੍ਰਤਾਪ ਸਿੰਘ ਬਾਜਵਾ ਨਾਲ ਅਹਿਮ ਬੈਠਕ ਕੀਤੀ ਗਈ | ਇਸ ਸਮੇਂ ਵਿਕਰਮ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਲ੍ਹਾ ਗੁਰਦਾਸਪੁਰ ਤੋਂ ਯੂਥ ਵਰਗ ਦੀਆਂ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਨੂੰ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਦਿਵਾਉਣ ਲਈ ਨੌਜਵਾਨ ਵਰਗ ਅਹਿਮ ਰੋਲ ਨਿਭਾਵੇਗਾ | ਇਸ ਸਮੇਂ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਦੇ ਧੜ੍ਹੇ ਵਲੋਂ ਚੋਣ ਲੜ ਚੁੱਕੇ ਉਮੀਦਵਾਰ ਸਚਿਨ ਕਾਲੀਆ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ 2027 ਦੀਆਂ ਚੋਣਾਂ 'ਚ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਨੌਜਵਾਨ ਵਰਗ ਕਾਂਗਰਸ ਪਾਰਟੀ ਦੇ ਏਜੰਡੇ ਨੂੰ ਘਰ-ਘਰ ਤੱਕ ਪੁੱਜਦਾ ਕਰੇਗਾ ਤੇ ਨਸ਼ੇ ਦੀ ਦਲਦਲ 'ਚ ਧਸ ਕੇ ਕੁਰਾਹੇ ਪੈ ਚੁੱਕੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਹਰ ਤਰ੍ਹਾਂ ਦੇ ਯਤਨ ਕਰੇਗਾ | ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਕਾਂਗਰਸ ਪਾਰਟੀ ਦੇ ਰੀੜ੍ਹ ਦੀ ਹੱਡੀ ਬਣ ਕੇ ਪਾਰਟੀ ਲਈ ਪਹਿਲਾਂ ਵੀ ਕੰਮ ਕਰਦਾ ਰਿਹਾ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ | ਇਸ ਸਮੇਂ ਸਨੋਬਰ ਸਿੰਘ, ਕੁਲਦੀਪ ਸਲੋਹਤਰਾ ਸ੍ਰੀ ਹਰਿਗੋਬਿੰਦਪੁਰ, ਅਬ ਤ੍ਰਹੇਨ, ਅਮਰਾਜ ਧਾਲੀਵਾਲ, ਸੋਨੂੰ ਬਾਜਵਾ, ਅਮਰਜੀਤ ਰਿਆੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਅੱਜ : ਡਾ. ਗੁਰਨੇਕ ਸਿੰਘ ਅਗਲੀ ਖ਼ਬਰ ਨਾਰੀ ਸਿੱਖਿਆ ਦਾ ਸਾਕਾਰ ਰੂਪ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫ਼ਾਰ ਵੁਮੈਨ ਗੁਰਦਾਸਪੁਰ
Ad Position 24