21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਲਾਕ ਬਟਾਲਾ-2 'ਚ ਇਕ ਰੋਜ਼ਾ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 11-04-2026
ਵਡਾਲਾ ਗ੍ਰੰਥੀਆਂ, 10 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਬਲਾਕ ਬਟਾਲਾ-2 ਅਧੀਨ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ ਦੇ ਮਨੋਰਥ ਨਾਲ ਸਚੇਤ ਮਨੋਵਿਰਤੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਬਲਾਕ ਦੇ ਨੋਡਲ ਅਫਸਰ ਪਿ੍ੰਸੀਪਲ ਰਾਮ ਲਾਲ ਅਤੇ ਪਿ੍ੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਹੋਏ ਇਸ ਸੈਮੀਨਾਰ ਵਿਚ ਬਲਾਕ ਦੇ ਸਮੂਹ ਸਕੂਲ ਮੁਖੀਆਂ ਅਤੇ ਨੋਡਲ ਇੰਚਾਰਜਾਂ ਨੇ ਹਿੱਸਾ ਲਿਆ | ਸੈਮੀਨਾਰ ਦੌਰਾਨ ਸੂਬਾ ਪੱਧਰ 'ਤੇ ਸਿਖਲਾਈ ਪ੍ਰਾਪਤ ਬੀ.ਆਰ.ਸੀ. ਦੀਪਕ ਸੂਰੀ ਅਤੇ ਰਜਿੰਦਰ ਸਿੰਘ ਵਲੋਂ ਦੱਸਿਆ ਕਿ ਪਾਠ ਅਧਿਆਪਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਨਸਿਕ ਤਣਾਅ ਨੂੰ ਘਟਾਉਣਾ ਅਤੇ ਉਨ੍ਹਾਂ ਵਿਚ ਚੰਗੀਆਂ ਆਦਤਾਂ ਦਾ ਵਿਕਾਸ ਕਰਨਾ ਵੀ ਜ਼ਰੂਰੀ ਹੈ | ਉਨ੍ਹਾਂ ਸਚੇਤ ਮਨੋਵਿਰਤੀ ਅਭਿਆਸਾਂ ਰਾਹੀਂ ਵਿਦਿਆਰਥੀਆਂ ਦੀ ਧਿਆਨ ਕੇਂਦਿ੍ਤ ਕਰਨ ਦੀ ਸਮਰੱਥਾ ਵਧਾਉਣ ਅਤੇ ਉਨ੍ਹਾਂ ਨੂੰ ਮਨੋਵਿਗਿਆਨਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਜ਼ੋਰ ਦਿੱਤਾ | ਇਸ ਮੌਕੇ ਪਿ੍ੰਸੀਪਲ ਰਾਮ ਲਾਲ ਨੇ ਅਧਿਆਪਕਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਰਹਿਣ ਤੇ ਵਿਭਾਗ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਫਾਦਰ ਮੁਲਖ ਰਾਜ ਤੇ ਇਸਮਾਇਲ ਤੇਜਾ ਵਲੋਂ ਰੋਜ਼ੇ ਰੱਖਣ ਵਾਲੀਆਂ ਸੰਗਤਾਂ ਦਾ ਸ਼ੁਕਰਾਨਾ ਅਗਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ 'ਸ਼ਾਨਦਾਰ 4 ਸਾਲ ਭਗਵੰਤ ਮਾਨ ਸਰਕਾਰ ਨਾਲ' ਤਹਿਤ ਵਿਚਾਰ ਸਾਂਝੇ ਕੀਤੇ
Ad Position 24