20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਧਾਰਮਿਕ ਸਮਾਗਮ 12 ਨੰੂ

Ad Position 21
No active advertisement
ਅਜੀਤ ਡੈਸਕ 11-04-2026
ਤਿੱਬੜ, 10 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)- ਪਿੰਡ ਭੁੰਬਲੀ ਵਿਖੇ ਖ਼ਾਲਸਾ ਸਾਜਨਾ ਦਿਵਸ ਦੇ ਪਾਵਨ ਮੌਕੇ ਧਾਰਮਿਕ ਸਮਾਗਮ 12 ਅਪ੍ਰੈਲ ਨੰੂ ਸਵੇਰੇ 9 ਵਜੇ ਅੰਮਿ੍ਤ ਸੰਚਾਰ ਨਾਲ ਸ਼ੁਰੂ ਹੋਵੇਗਾ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਮੀਤ ਸਿੰਘ ਨੇ ਦੱਸਿਆ ਕਿ ਅੰਮਿ੍ਤ ਸੰਚਾਰ ਦੀ ਸੇਵਾ ਪੰਜ ਪਿਆਰੇ ਨਿਭਾਉਣਗੇ ਜਦੋਂਕਿ ਗੁਰਮਤਿ ਸਮਾਗਮ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਚੱਲੇਗਾ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਤੇ ਕਵੀਸ਼ਰੀ ਜਥੇ ਕੀਰਤਨ ਤੇ ਵਾਰਾਂ ਰਾਹੀਂ ਸੰਗਤਾਂ ਨੰੂ ਨਿਹਾਲ ਕਰਨਗੇ ਜਿਸ ਵਿਚ ਭਾਈ ਗੁਰਪ੍ਰਤਾਪ ਸਿੰਘ ਪਦਮ, ਨਿਸ਼ਕਾਮ ਕੀਰਤਨੀ ਜਥਾ ਪਿੰਡ ਭੁੰਬਲੀ, ਬਾਪੂ ਤਰਸੇਮ ਸਿੰਘ ਜੀ ਪਿਤਾ ਐਮ.ਪੀ. ਭਾਈ ਅੰਮਿ੍ਤਪਾਲ ਸਿੰਘ ਤੇ ਡਾ: ਸ਼ਿਵ ਸਿੰਘ ਜੀ ਨਿਸ਼ਕਾਮ ਕੀਰਤਨੀ ਜਥੇ ਵਾਲੇ ਹਾਜ਼ਰੀਆਂ ਭਰਨਗੇ |
Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ 14 ਨੂੰ ਮਨਾਇਆ ਜਾਵੇਗਾ-ਵਿਜੇ ਕੁਮਾਰ ਅਗਲੀ ਖ਼ਬਰ ਰਵਿੰਦਰ ਸਿੰਘ ਅੱਬੂਵਾਲ ਬਣੇ ਬਲਾਕ ਕਾਂਗਰਸ ਸੁਧਾਰ ਦੇ ਨਵੇਂ ਪ੍ਰਧਾਨ
Ad Position 24