20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰਵਿੰਦਰ ਸਿੰਘ ਅੱਬੂਵਾਲ ਬਣੇ ਬਲਾਕ ਕਾਂਗਰਸ ਸੁਧਾਰ ਦੇ ਨਵੇਂ ਪ੍ਰਧਾਨ

Ad Position 21
No active advertisement
ਅਜੀਤ ਡੈਸਕ 11-04-2026
ਗੁਰੂਸਰ ਸੁਧਾਰ/ਹਲਵਾਰਾ, 10 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ, ਮਨਦੀਪ ਸਿੰਘ ਉੱਭੀ)-ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਵਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਅੱਜ ਪੰਜਾਬ ਭਰ ਵਿਚੋਂ 103 ਬਲਾਕ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਹਲਕਾ ਰਾਏਕੋਟ ਦੇ ਬਲਾਕ ਸੁਧਾਰ ਤੋਂ ਰਵਿੰਦਰ ਸਿੰਘ ਸਾਬਕਾ ਸਰਪੰਚ ਅੱਬੂਵਾਲ ਨਵੇਂ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ | ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਲੋਕ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਾਮਿਲ ਅਮਰ ਸਿੰਘ ਦਾ ਧੰਨਵਾਦ ਕਰਦੇ ਹੋਏ ਨਵ-ਨਿਯੁਕਤ ਪ੍ਰਧਾਨ ਰਵਿੰਦਰ ਸਿੰਘ ਅੱਬੂਵਾਲ ਨੇ ਕਿਹਾ ਕਿ ਹਾਈਕਮਾਂਡ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਉਹ ਬਲਾਕ ਦੇ ਹਰ ਪਿੰਡ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ | ਇਸ ਨਿਯੁਕਤੀ 'ਤੇ ਕੁਲਵਿੰਦਰ ਸਿੰਘ ਸਰਪੰਚ ਰਾਜੋਆਣਾ ਖ਼ੁਰਦ, ਗੁਰਜੀਤ ਸਿੰਘ ਰਾਜੋਆਣਾ ਕਲਾਂ, ਬਲਜੀਤ ਸਿੰਘ ਹਲਵਾਰਾ, ਤਲਵਿੰਦਰ ਸਿੰਘ ਭੰਗਾ, ਸੰਮਤੀ ਮੈਂਬਰ ਕਿਰਨਜੀਤ ਕੌਰ ਹਲਵਾਰਾ, ਅਮਨਦੀਪ ਸਿੰਘ, ਜਸਵੀਰ ਸਿੰਘ ਹੇਰਾਂ, ਵਿਕਰਮਜੀਤ ਸਿੰਘ ਐਤੀਆਣਾ, ਦਲਜੀਤ ਸਿੰਘ ਐਤੀਆਣਾ, ਸਾਬਕਾ ਸਰਪੰਚ ਮਨਜੀਤ ਸਿੰਘ ਤੁਗਲ, ਜਸਪ੍ਰੀਤ ਸਿੰਘ ਬੜੈਚ, ਕਮਲਜੀਤ ਕੌਰ ਹਿੱਸੋਵਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਨਜਿੰਦਰ ਸਿੰਘ ਸੋਨੀ ਹਿੱਸੋਵਾਲ, ਸੁਖਜੀਵ ਬੁਢੇਲ ਨੰਬਰਦਾਰ, ਰੂਪ ਬੁਢੇਲ, ਕਰਨਲ ਮੁਖਤਿਆਰ ਸਿੰਘ ਘੁਮਾਣ, ਹਰਬੰਸ ਕੌਰ ਘੁਮਾਣ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵੰਤ ਸਿੰਘ ਧਾਲੀਵਾਲ, ਕਮਲ ਗਿੱਲ, ਸੁਖਵਿੰਦਰ ਸਿੰਘ ਕਲੇਰ ਸਾਬਕਾ ਸਰਪੰਚ, ਬਾਬੂ ਨਾਇਕ, ਸੁਰਜੀਤ ਸਿੰਘ ਨਵੀਂ ਆਬਾਦੀ ਅਕਾਲਗੜ੍ਹ, ਜਸਵਿੰਦਰ ਸਿੰਘ ਜੌਹਨੀ, ਸੰਮਤੀ ਮੈਂਬਰ ਜਗਦੇਵ ਸਿੰਘ ਜੱਗਾ, ਗੁਰਮੀਤ ਸਿੰਘ ਅਕਾਲਗੜ੍ਹ, ਗੁਰਮੀਤ ਸਿੰਘ ਰੱਤੋਵਾਲ ਪ੍ਰਧਾਨ, ਭਜਨ ਸਿੰਘ ਟੂਸਾ, ਬਲਜਿੰਦਰ ਸਿੰਘ ਟੂਸਾ ਆਦਿ ਸਮੇਤ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਰਵਿੰਦਰ ਸਿੰਘ ਅੱਬੂਵਾਲ ਨੂੰ ਮੁਬਾਰਕਬਾਦ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ 12 ਨੰੂ ਅਗਲੀ ਖ਼ਬਰ ਗੈਰ-ਜ਼ਿੰਮੇਵਾਰ ਬਿਆਨ ਦੇ ਕੇ ਮੁੱਖ ਮੰਤਰੀ ਵਲੋਂ ਲੋਕ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ- ਕਾਮਰੇਡ ਸੇਖੋਂ
Ad Position 24