ਅੱਚਲ ਸਾਹਿਬ, 13 ਅਪ੍ਰੈਲ (ਗੁਰਚਰਨ ਸਿੰਘ)- ਖਾਲਸਾ ਕਾਲਜ ਅੰਮਿ੍ਤਸਰ ਪੀ.ਜੀ. ਡਿਪਾਰਮੈਂਟ ਐਂਡ ਐਗਰੀਕਲਚਰ ਸਮੈਸਟਰ-2 ਦੇ ਵਿਦਿਆਰਥੀਆਂ ਵਲੋਂ ਪ੍ਰਤਾਪ ਸੀਡ ਫ਼ਾਰਮ ਜੈਤੋਸਰਜਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਪ੍ਰਤਾਪ ਸੀਡ ਫ਼ਾਰਮ ਜੈਤੋਸਰਜਾ ਪਹੁੰਚਣ 'ਤੇ ਸੰਸਥਾਪਕ ਸ: ਨਰਿੰਜਨ ਸਿੰਘ ਅਤੇ ਐੱਮ.ਡੀ. ਸ: ਬਲਕਾਰ ਸਿੰਘ ਵਲੋਂ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਗਿਆ | ਉਪਰੰਤ ਐੱਮ.ਡੀ. ਸ: ਬਲਕਾਰ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਬੀਜ ਪਲਾਟ ਦਿਖਾਏ ਗਏ ਅਤੇ ਬੀਜ ਕੀਵੇਂ ਤਿਆਰ ਹੁੰਦਾ ਹੈ, ਖੇਤੀਬਾੜੀ ਯੂਨੀਵਰਸਿਟੀ ਕਿਵੇਂ ਪਾਸ ਕਰਦੀ ਹੈ ਤੇ ਕਿਵੇਂ ਮਾਰਕਿਟ ਵਿਚ ਆਉਂਦਾ ਹੈ, ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਪ੍ਰਤਾਪ ਸੀਡ ਫ਼ਾਰਮ ਵਿਚ ਬੀਜਾਂ ਦੀ ਤਿਆਰੀ ਲਈ ਲੱਗੀ ਮਸ਼ੀਨਰੀ ਬਾਰੇ ਵੀ ਦੱਸਿਆ ਗਿਆ | ਕਣਕ ਦੀ ਆਮਦ ਸ਼ੁਰੂ ਹੋਣ ਕਾਰਨ ਇਕੱਤਰ ਹੋਏ ਜਿੰਮੀਂਦਾਰਾਂ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸਿੱਟਾ ਕੱਢਿਆ ਹੈ ਕਿ ਕਣਕ ਦੀ ਇਨ੍ਹਾਂ ਕਿਸਮਾਂ ਦੀ ਇਸ ਵਾਰ ਵੀ ਸਰਦਾਰੀ ਰਹੀ, ਜਿਸ ਵਿਚ ਪੀ.ਬੀ.ਡਬਲਿਊ. 872, ਪੀ.ਬੀ.ਡਬਲਿਊ. 826, ਡੀ.ਬੀ.ਡਬਲਿਊ. 327, 372, ਇਨਾਂ ਕਿਸਮਾਂ ਦਾ ਜਿੱਥੇ ਝਾੜ ਸਹੀ ਰਿਹਾ | ਉਥੇ ਨਾੜ ਵੀ ਚੰਗਾ ਰਹਿੰਦਾ ਤੇ ਦਾਣੇ ਦਾ ਸਾਇਜ਼ ਵੀ ਸਹੀ ਰਿਹਾ | ਇਸ ਕਰ ਕੇ ਅਗਲੇ ਸਾਲ ਵੀ ਇਹੋ ਕਿਸਮਾਂ ਦੀ ਬਿਜਾਈ ਕੀਤੀ ਜਾਵੇਗੀ | ਵਿਦਿਆਰਥੀਆਂ ਵਲੋਂ ਪ੍ਰਤਾਪ ਸੀਡ ਫ਼ਾਰਮ ਜੈਤੋਸਰਜਾ ਦੇ ਐੱਮ.ਡੀ. ਬਲਕਾਰ ਸਿੰਘ, ਨਰਿੰਜਨ ਸਿੰਘ ਸਮੇਤ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਖਾਲਸਾ ਕਾਲਜ ਅੰਮਿ੍ਤਸਰ ਤੋਂ ਪ੍ਰੋਫ਼ੈਸਰ ਰਾਜਨਬੀਰ ਸਿੰਘ, ਪ੍ਰੋ. ਸਿਮਰਨਜੀਤ, ਪ੍ਰੋ. ਮਨਦੀਪ ਕੌਰ, ਪ੍ਰੋ. ਦਵਿੰਦਰਪਾਲ ਕੌਰ ਸਮੇਤ ਪੀ.ਜੀ. ਡਿਪਾਰਮੈਂਟ ਐਂਡ ਐਗਰੀਕਲਚਰ ਖਾਲਸਾ ਕਾਲਜ ਅੰਮਿ੍ਤਸਰ ਸਮੈਸਟਰ-2 ਦੇ ਵਿਦਿਆਰਥੀ ਤੇ ਵਿਦਿਆਰਥਣਾਂ ਵੱਡੀ ਗਿਣਤੀ 'ਚ ਹਾਜ਼ਰ ਸਨ |