ਗੁਰਦਾਸਪੁਰ, 15 ਅਪ੍ਰੈਲ (ਅਸ਼ੋਕ ਸ਼ਰਮਾ)- ਪਾਵਰਕਾਮ ਤੇ ਟਰਾਂਸਕੋ ਦੇ ਮੰਡਲ ਗੁਰਦਾਸਪੁਰ ਦੇ ਪੈਨਸ਼ਨਰਾਂ ਨੇ ਅੱਜ ਸਟੇਟ ਕਮੇਟੀ ਦੇ ਸੱਦੇ 'ਤੇ ਆਪਣੀਆਂ ਮੰਗਾਂ ਲਾਗੂ ਕਰਵਾਉਣ ਲਈ ਸਤਪਾਲ ਲੱਖੋਵਾਲ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਜਿਸ ਵਿਚ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਸੁਰਿੰਦਰ ਪੱਪੂ ਸਰਕਲ ਸਕੱਤਰ ਗੁਰਦਾਸਪੁਰ, ਬਾਬਾ ਦਰਸ਼ਨ ਸਿੰਘ ਸਰਕਲ ਆਗੂ, ਸੁਖਵਿੰਦਰ ਸਿੰਘ ਕਿਸਾਨ ਆਗੂ, ਅਮਰੀਕ ਸਿੰਘ ਦੋਰਾਂਗਲਾ, ਦੇਸਰਾਜ, ਬਲਕਾਰ ਸਿੰਘ, ਇੰਜੀ: ਸਤਿੰਦਰ ਸ਼ਰਮਾ, ਰਜਿੰਦਰ ਕੁਮਾਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨਹੀਂ ਮੰਨ ਰਹੀ | ਉਕਤ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਤੋਂ ਜ਼ੋਰਦਾਰ ਮੰਗ ਕੀਤੀ ਕਿ ਸੁਪਰੀਮ ਕੋਰਟ ਤੇ ਮਾਣਯੋਗ ਹਾਈਕੋਰਟ ਵਲੋਂ ਪੈਨਸ਼ਨਰਾਂ ਦੇ 16 ਫ਼ੀਸਦੀ ਡੀ.ਏ. ਦਾ ਬਕਾਇਆ ਤੇ ਉਸ ਦੇ ਏਰੀਅਰ ਦਾ ਬਕਾਇਆ ਜਾਰੀ ਕਰੇ, ਪੈਨਸ਼ਨਰਾਂ ਨੰੂ 2.59 ਫੈਕਟਰ ਨਾਲ ਪੈਨਸ਼ਨ ਵਿਚ ਵਾਧਾ ਕਰਕੇ ਉਸ ਦਾ ਬਕਾਇਆ ਤੁਰੰਤ ਦੇਵੇ ਨਹੀਂ ਤਾਂ ਇਹ ਬਕਾਇਆ ਲੈਣ ਲਈ ਸੂਬਾ ਕਮੇਟੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ 'ਤੇ 18 ਅਪ੍ਰੈਲ ਨੰੂ ਲੁਧਿਆਣਾ ਵਿਖੇ ਬਿਜਲੀ ਮੰਤਰੀ ਪੰਜਾਬ ਦੀ ਕੋਠੀ ਸਾਹਮਣੇ ਪੰਜਾਬ ਪੱਧਰੀ ਧਰਨਾ ਦਿੱਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਹੋਵੇਗੀ | ਇਸ ਮੌਕੇ ਦਰਸ਼ਨ ਸਿੰਘ ਬਾਜਵਾ, ਗੁਰਦੀਪ ਸਿੰਘ ਸੈਣੀ, ਰਘਬੀਰ ਸਿੰਘ, ਬੂਆ ਦਿੱਤਾ, ਸੁਖਦੇਵ ਸਿੰਘ, ਫ਼ਿਰੋਜ਼ ਮਸੀਹ, ਇੰਜੀ: ਨਰਵੀਰ ਸੈਣੀ, ਸੁਰਜੀਤ ਸਿੰਘ, ਬਲਦੇਵ ਸਿੰਘ, ਬਖ਼ਸ਼ੀਸ਼ ਸਿੰਘ, ਸਰਬਜੀਤ ਸਿੰਘ, ਦਿਆਲ ਸਿੰਘ, ਤਸਵੀਰ ਸਿੰਘ ਬਾਜਵਾ, ਠਾਕੁਰ ਮਦਨ ਲਾਲ, ਬਾਬਾ ਜਗੀਰ ਸਿੰਘ, ਡੇਵਿਡ ਮਸੀਹ, ਜੀਤ ਲਾਲ, ਬੂਆ ਦਿੱਤਾ, ਹਰਦੇਵ ਬੱਬਰੀ, ਸੈਮੂਅਲ ਮਸੀਹ, ਜੋਗਾ ਸਿੰਘ, ਪਿਆਰਾ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ | 15ਜੀਆਰਪੀ06