ਗੁਰਦਾਸਪੁਰ, 15 ਅਪ੍ਰੈਲ (ਪੰਕਜ ਸ਼ਰਮਾ)- ਗੀਤਾ ਭਵਨ ਮੰਦਿਰ ਵਿਖੇ ਸ਼ਿਵ ਸਾਈ ਲੰਗਰ ਕਮੇਟੀ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸ਼ਿਵ ਸਾਈ ਲੰਗਰ ਕਮੇਟੀ ਦੀ ਟੀਮ ਪਿਛਲੇ 19 ਸਾਲ ਤੋਂ ਮਣੀਮਹੇਸ਼ ਵਿਖੇ ਯਾਤਰੀਆਂ ਲਈ ਲੰਗਰ ਦੀ ਵਿਵਸਥਾ ਕਰਦੀ ਹੈ | ਇਸ ਸਾਲ ਵੀ ਟੀਮ ਵਲੋਂ 1 ਸਤੰਬਰ ਤੋਂ 10 ਸਤੰਬਰ ਤੱਕ ਮਣੀਮਹੇਸ਼ ਵਿਖੇ ਸ਼ਿਵ ਭਗਤਾਂ ਲਈ ਵਿਸ਼ਾਲ ਲੰਗਰ ਦੀ ਵਿਵਸਥਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਲੰਗਰ ਵਿਚ ਸ਼ਿਵ ਭਗਤਾਂ ਲਈ ਵੱਖ-ਵੱਖ ਪਕਵਾਨ ਬਣਾਏ ਜਾਂਦੇ ਹਨ | ਇਸ ਦੇ ਨਾਲ ਹੀ ਮਣੀਮਹੇਸ਼ ਆਉਣ ਵਾਲੇ ਸ਼ਰਧਾਲੂਆਂ ਦੇ ਰਾਤ ਰਹਿਣ ਲਈ ਕਮਰਿਆਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਤੇ ਸ਼ਰਧਾਲੂਆਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਰੇ ਇੰਤਜ਼ਾਮ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਣੀਮਹੇਸ਼ ਹੜਸਰ ਵਿਖੇ ਵਿਸ਼ਾਲ ਲੰਗਰ ਲਗਾਇਆ ਜਾਏਗਾ | ਇਹ ਸਾਰਾ ਲੰਗਰ ਗੁਰਦਾਸਪੁਰੀਆ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ | ਇਸ ਮੌਕੇ ਚੇਅਰਮੈਨ ਆਸ਼ੀਸ਼ ਗੁਪਤਾ, ਪ੍ਰਧਾਨ ਅਸ਼ੋਕ ਕੁਮਾਰ, ਵਾਈਸ ਪ੍ਰਧਾਨ ਹਰਵਿੰਦਰ ਸ਼ਰਮਾ, ਜਨਰਲ ਸੈਕਟਰੀ ਜੇਪੀ ਸ਼ਰਮਾ, ਅਸਿਸਟੈਂਟ ਜਨਰਲ ਸੈਕਟਰੀ, ਰਵੀ ਸ਼ਰਮਾ, ਪ੍ਰੈੱਸ ਸਕੱਤਰ ਵਿਜੇ ਸ਼ਰਮਾ ਆਦਿ ਹਾਜ਼ਰ ਸਨ |