ਫ਼ਤਹਿਗੜ੍ਹ ਚੂੜੀਆਂ, 15 ਅਪ੍ਰੈਲ (ਐਮ.ਐਸ. ਫੁੱਲ)- ਨਜ਼ਦੀਕੀ ਪਿੰਡ ਬੱਲ ਬਾਵਾ ਦੇ ਪੁਰਾਤਨ ਮੰਦਰ ਬਾਬਾ ਮਹਾਂ ਦਾਸ ਵਿਖੇ ਵਿਸਾਖੀ ਦਾ ਦਿਹਾੜਾ ਬਾਤਮਾਨ ਐਗਜ਼ੈਕਟਿਵ ਕਮੇਟੀ ਠਾਕੁਰ ਦੁਆਰਾ ਬੱਲ ਬਾਵਾ ਦੇ ਪ੍ਰਧਾਨ ਕੰਸਰਾਜ ਸਲਵਾਨ ਚੱਕ ਸਿਕੰਦਰ, ਸਮੂਹ ਮੈਂਬਰਾਂ ਤੇ ਸੇਵਕਾਂ ਦੁਆਰਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਗੌਰਵ ਸ਼ਰਮਾ, ਸਤਨਾਮ ਸਿੰਘ, ਰਾਕੇਸ਼ ਚੰਗਾ, ਨਰਿੰਦਰ ਸਿੰਘ, ਬਲਰਾਜ ਸਿੰਘ, ਬਰਜਿੰਦਰ ਸਿੰਘ, ਬੁੱਢਾ ਸਿੰਘ, ਗੌਰਵ ਡੋਗਰਾ, ਰੋਹਿਤ ਸ਼ਰਮਾ, ਵਿਨੋਦ ਕਾਲੀਆ, ਸੁਰੇਸ਼ ਪੁੰਜ, ਰਾਜਨ ਬਿਬਰਾ, ਸਾਹਿਬ ਸ਼ਰਮਾ, ਸੰਦੀਪ ਸ਼ਰਮਾ, ਰਮੇਸ਼ ਸਲਵਾਨ, ਜੁਗਲ ਡੋਗਰਾ, ਕਿ੍ਸ਼ਨ ਕੁਮਾਰ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਤੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਲਵਾਈ | ਕੰਸਰਾਜ ਸਲਵਾਨ ਤੇ ਸਮੂਹ ਕਮੇਟੀ ਮੈਂਬਰਾਂ ਦਾ ਬਾਬਾ ਮਹਾਂ ਦਾਸ ਯੂਥ ਕਲੱਬ ਬੱਲ ਬਾਵਾ ਦੇ ਪ੍ਰਧਾਨ ਬਲਜਿੰਦਰ ਸਿੰਘ ਤੇ ਮੈਂਬਰ ਨਿਰਵੈਰ ਸਿੰਘ ਸਾਬੀ, ਨਰਿੰਦਰ ਸਿੰਘ ਸਹੋਤਾ, ਜੁਗਰਾਜ ਸਿੰਘ, ਗੁਰਮੁਖ ਸਿੰਘ, ਅਜੇਪਾਲ ਸਿੰਘ, ਬਲਜੀਤ ਸਿੰਘ, ਬਲਰਾਜ ਸਿੰਘ ਵਲੋਂ ਸਨਮਾਨ ਕੀਤਾ ਗਿਆ | ਗਾਇਕ ਦੀਪ ਢਿੱਲੋਂ ਤੇ ਗਾਇਕਾ ਜੈਸਮੀਨ ਜੱਸੀ ਨੇ ਆਪਣੀ ਗਾਇਕੀ ਨਾਲ ਮੇਲੇ ਦਾ ਰੰਗ ਬੰਨਿ੍ਹਆ | ਇਸ ਮੌਕੇ ਵਿਨੋਦ ਕਾਲੀਆ, ਸੁਰੇਸ਼ ਪੁੰਜ, ਰਮੇਸ਼ ਸਲਵਾਨ, ਕਿਸ਼ਨ ਕੁਮਾਰ, ਸਮੂਹ ਸੇਵਕ ਹਾਜ਼ਰ ਸਨ |