ਕਿਲ੍ਹਾ ਲਾਲ ਸਿੰਘ, 15 ਅਪ੍ਰੈਲ (ਬਲਬੀਰ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਅ ਪ੍ਰਾਪਤ ਗੁਰਦੁਆਰਾ ਓਠੀਆਂ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਹਜ਼ਾਰਾਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਤਕ ਹੋਈਆਂ ਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ | ਇਸ ਮੌਕੇ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਦਸਤਾਰ ਤੇ ਗਤਕਾ ਮੁਕਾਬਲਾ ਵੀ ਕਰਵਾਏ ਗਏ | ਇਸ ਮੌਕੇ ਲਖਬੀਰ ਸਿੰਘ ਲੋਧੀਨੰਗਲ ਸਾ. ਵਿਧਾਇਕ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ | ਇਸ ਮੌਕੇ ਗਤਕਾ ਕੱਪ ਵੀ ਕਰਵਾਇਆ ਗਿਆ | ਇਸ ਮੌਕੇ ਸ: ਲਖਬੀਰ ਸਿੰਘ ਲੋਧੀਨੰਗਲ, ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਸਕੱਤਰ ਜਨਰਲ ਗੁਰਜੀਤ ਸਿੰਘ ਬਿਜਲੀਵਾਲ, ਅਮਰੀਕ ਸਿੰਘ ਬਾਲੇਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਗੁਰਦੁਆਰਾ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਲਾਲੀ ਤੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਤਲਵੰਡੀ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਹਲਕਾ ਪ੍ਰਧਾਨ ਐੱਸ.ਸੀ. ਵਿੰਗ ਸੁਖਜਿੰਦਰ ਸਿੰਘ ਪਾਰਸ, ਬਟਾਲਾ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਸਮਸ਼ੇਰ ਸਿੰਘ ਚੀਮਾ ਸੀਨੀਅਰ ਅਕਾਲੀ ਆਗੂ, ਬਲਜਿੰਦਰ ਸਿੰਘ ਬੱਜੂਮਾਨ, ਉਪਕਾਰ ਸਿੰਘ ਪੀ.ਏ., ਸਾਬਾ ਸਰਪੰਚ, ਹੈਪੀ ਕਾਮਰੇਡ ਰੋੜ ਖਹਿਰਾ, ਸਰਪੰਚ ਹਰਪ੍ਰੀਤ ਸਿੰਘ ਹੋਠੀ, ਸਾ. ਸਰਪੰਚ ਗੁਰਪ੍ਰੀਤ ਸਿੰਘ ਕਾਲਾ, ਕੁਲਵੰਤ ਸਿੰਘ ਐੱਮ.ਸੀ., ਲਾਡੀ ਐੱਮ.ਸੀ., ਬਲਵਿੰਦਰ ਸਿੰਘ ਚੱਠਾ ਐੱਮ.ਸੀ., ਪ੍ਰਚਾਰਕ ਭਾਈ ਰਣਜੀਤ ਸਿੰਘ ਵੜੈਚ, ਸੁਖਪਾਲ ਸਿੰਘ ਧੌਲਪੁਰ, ਤੇਜਪਾਲ ਸਿੰਘ ਭਾਗੋਵਾਲ ਆਦਿ ਹਾਜ਼ਰ ਸਨ |